Punjab

ਮਾਨਸਾ ਦੇ 3 ਪੁਲਿਸ ਅਧਿਕਾਰੀ ਨਸ਼ੇ ਦਾ ਝੂਠਾ ਕੇਸ ਪਾਉਣ ਦੇ ਦੋਸ਼ੀ ਕਰਾਰ

ਐਡੀਸ਼ਨਲ ਸੈਸ਼ਨਜ਼ ਜੱਜ ਸ੍ਰੀ ਦਿਲਜੀਤ ਸਿੰਘ ਰਲਹਨ ਦੀ ਅਦਾਲਤ ਨੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਐੱਨਡੀਪੀਐੱਸ (NDPS) ਕਾਨੂੰਨ ਅਧੀਨ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਮੁਲਜ਼ਮ – ਸਬ–ਇੰਸਪੈਕਟਰ ਗੁਰਦਾਸ ਸਿੰਘ, ਅਸਿਸਟੈਂਟ ਸਬ–ਇੰਸਪੈਕਟਰ ਯਾਦਵਿੰਦਰ ਸਿੰਘ ਤੇ ਹੈੱਡ ਕਾਂਸਟੇਬਲ ਅਜਾਇਬ ਸਿੰਘ – ਹਨ।
ਇਹ ਸਾਰੇ ਮਾਨਸਾ ਜ਼ਿਲ੍ਹੇ ਦੇ ਜੋਗਾ ਪੁਲਿਸ ਥਾਣੇ ਵਿੱਚ ਤਾਇਨਾਤ ਸਨ। ਉਨ੍ਹਾਂ ਨੂੰ 7 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਤਿੰਨੇ ਪੁਲਿਸ ਅਧਿਕਾਰੀਆਂ ਨੇ ਇੱਕ ਕੈਮਿਸਟ ਰਮੇਸ਼ ਕੁਮਾਰ ਨੂੰ ਉਸ ਦੀ ਦੁਕਾਨ ਤੋਂ ਚੁੱਕਿਆ ਸੀ। ਇਹ ਘਟਨਾ 4 ਅਕਤੂਬਰ, 2010 ਦੀ ਹੈ। ਬਾਅਦ ਵਿੱਚ ਉਸ ਵਿਰੁੱਧ 500 ਗ੍ਰਾਮ ਨਸ਼ੀਲਾ ਪਾਊਡਰ ਆਪਣੇ ਕੋਲ ਹੋਣ ਦਾ ਕੇਸ ਪਾ ਦਿੱਤਾ ਗਿਆ ਸੀ। ਪਰ ਹੁਣ ਉਹ ਕੇਸ ਝੂਠਾ ਸਿੱਧ ਹੋ ਗਿਆ।
ਦਰਅਸਲ, ਇਹ ਸਭ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਸੀ। ਇਸੇ ਦੇ ਆਧਾਰ ਉੱਤੇ ਰਮੇਸ਼ ਕੁਮਾਰ ਨੇ ਤਿੰਨੇ ਅਧਿਕਾਰੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਚੌਥੇ ਮੁਲਜ਼ਮ ਮਲਕੀਤ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।

Show More

Related Articles

Leave a Reply

Your email address will not be published. Required fields are marked *

Close