International

ਕੀ ਚੀਨ ਆਪਣੇ ਸਹੀ ਅੰਕੜੇ ਪੇਸ਼ ਨਹੀਂ ਕਰ ਰਿਹਾ?

ਵੁਹਾਨ- ਚੀਨ ਦੇ ਜਿਸ ਸ਼ਹਿਰ ‘ਚ ਕੋਰੋਨਾਵਾਇਰਸ ਦਾ ਪਹਿਲਾਂ ਮਰੀਜ਼ ਮਿਲਿਆ ਸੀ ਅਤੇ ਸਭ ਤੋਂ ਪਹਿਲਾ ਜਿਸ ਸ਼ਹਿਰ ‘ਚ ਇਸ ਨੇ ਆਪਣਾ ਕਹਿਰ ਵਰਤਾਉਣਾ ਸ਼ੁਰੂ ਕੀਤਾ ਉਸ ਵੁਹਾਨ ਸ਼ਹਿਰ ਦੇ ਲੋਕਾਂ ਦਾ ਮੰਨਨਾ ਹੈ ਕਿ ਸਿਰਫ਼ ਉਨ੍ਹਾਂ ਦੇ ਸ਼ਹਿਰ ਵਿਚ 42,000 ਲੋਕ ਕੋਰੋਨਾ ਵਾਇਰਸ ਨਾਲ ਮਾਰੇ ਜਾ ਚੁੱਕੇ ਹਨ। ਹਾਲਾਂਕਿ, ਚੀਨੀ ਸਰਕਾਰ ਦੇ ਅੰਕੜਿਆਂ ਮੁਤਾਬਕ ਕੋਰੋਨਾਵਾਇਰਸ ਕਾਰਨ ਪੂਰੇ ਦੇਸ਼ ਵਿੱਚ ਸਿਰਫ 3300 ਲੋਕਾਂ ਦੀ ਮੌਤ ਹੋਈ। ਮੀਡੀਆ ਰਿਪੋਰਟਾਂ ਅਨੁਸਾਰ, ਹੁਬੇਈ ਪ੍ਰਬੰਧਾਂ ਦੇ ਅਧਿਕਾਰੀਆਂ ਨਾਲ ਜੁੜੇ ਇੱਕ ਸਰੋਤ ਨੇ ਕਿਹਾ ਕਿ ਬਹੁਤ ਸਾਰੇ ਵਸਨੀਕਾਂ ਦੀ ਬਿਨ੍ਹਾਂ ਜਾਂਚ ਤੋਂ ਹੀ ਮੌਤ ਹੋ ਗਈ। ਉਧਰ ਇੱਕ ਟੈਲੀ ਕੰਪਨੀ ਦਾ ਵੀ ਕਹਿਣਾ ਹੈ ਕਿ ਉਸ ਦੇ ਉਪਭੋਗਤਾ ਵੱਡੀ ਗਿਣਤੀ ‘ਚ ਲਾਪਤਾ ਹੋ ਗਏ ਹਨ ਜੋ ਕਿ ਹੁਣ ਉਸ ਦੀਆਂ ਸੇਵਾਵਾਂ ਦੀ ਵਰਤੋਂ ਨਹੀਂ ਕਰ ਰਹੇ। ਇਸ ਕੰਪਨੀ ਨੇ ਵੀ ਇਹੀ ਅੰਦਾਜ਼ਾ ਲਾਇਆ ਹੈ ਕਿ ਹੋ ਸਕਦਾ ਹੈ ਇਹ ਉਪਭੋਗਤਾ ਹੁਣ ਇਸ ਦੁਨੀਆ ‘ਤੇ ਨਹੀਂ ਰਹੇ। ਵੁਹਾਨ ਦੇ ਲੋਕਾਂ ਕਹਿਣਾ ਹੈ ਕਿ ਬਿਨ੍ਹਾਂ ਜਾਂਚ ਕੀਤੇ ਹੀ ਵੱਡੀ ਗਿਣਤੀ ‘ਚ ਲਾਸ਼ਾਂ ਦਾ ਸੰਸਕਾਰ ਕਰ ਦਿੱਤਾ ਗਿਆ ਇਸ ਲਈ ਇਨ੍ਹਾਂ ਦਾ ਜ਼ਿਕਰ ਸਰਕਾਰੀ ਅੰਕੜਿਆਂ ‘ਚ ਨਹੀਂ ਆਇਆ।

Show More

Related Articles

Leave a Reply

Your email address will not be published. Required fields are marked *

Close