National

ਲੋਕਸਭਾ ਚੋਣਾਂ: ਬਿਹਾਰ ’ਚ ਹੋਇਆ ਮਹਾਗਠਜੋੜ, ਸੀਟਾਂ ਐਲਾਨੀਆਂ

ਬਿਹਾਰ ਚ ਮਹਾਗਠਜੋੜ ਚ ਸੀਟਾਂ ਦੀ ਵੰਡ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਚ ਐਲਾਨ ਕਰ ਦਿੱਤਾ ਗਿਆ ਹੈ। ਸੂਬੇ ਦੀ ਖੇਤਰੀ ਪਾਰਟੀ ਰਾਸ਼ਟਰੀ ਜਨਤਾ ਦਲ (RJD) ਸੂਬੇ ਦੀਆਂ 20 ਸੀਟਾਂ ਤੇ ਚੋਣਾਂ ਲੜੇਗੀ ਜਦਕਿ ਭਾਈਵਾਲ ਬਣੀ ਕਾਂਗਰਸ 9 ਸੀਟਾਂ ਤੇ ਆਪਣੀ ਕਿਸਮਤ ਆਜ਼ਮਾਵੇਗੀ। ਇਸ ਤੋਂ ਇਲਾਵਾ ਇਸ ਮਹਾਗਠਜੋੜ ਚ ਰਾਸ਼ਟਰੀ ਲੋਕ ਸਮਤਾ ਪਾਰਟੀ (RLSP) 5 ਸੀਟਾਂ, ਹਮ ਅਤੇ ਵੀਆਈਪੀ (ਵਿਕਾਸਸ਼ੀਲ ਇਨਸਾਫ਼ ਪਾਰਟੀ) 3-3 ਸੀਟਾਂ ਤੇ ਚੋਣਾਂ ਲੜੇਗੀ।
ਆਰਜੇਡੀ ਨੇ ਆਪਣੇ ਖਾਤੇ ਤੋਂ ਮਾਲੇ ਨੂੰ ਇਕ ਸੀਟ ਦਿੱਤੀ ਹੈ ਜਦਕਿ ਸ਼ਰਦ ਯਾਦਵ ਤੇ ਉਨ੍ਹਾਂ ਦੇ ਇਕ ਉਮੀਦਵਾਰ ਆਰਜੇਡੀ ਦੇ ਚੋਣ ਨਿਸ਼ਾਨ ਤੇ ਲੋਕਸਭਾ ਦੀਆਂ ਚੋਣਾਂ ਲੜਣਗੇ।ਇਸ ਤੋਂ ਪਹਿਲਾਂ, ਭਾਜਪਾ ਨੇ 11 ਅਪ੍ਰੈਲ ਤੋਂ ਸ਼ੁਰੂ ਹੋ ਕੇ 19 ਮਈ ਤਕ ਲੋਕਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਨੂੰ ਲੈ ਕੇ 184 ਉਮੀਦਵਾਰਾਂ ਦੀ ਪਹਿਲੀ ਸੂਚੀ ਵੀਰਵਾਰ ਨੂੰ ਜਾਰੀ ਕਰ ਦਿੱਤੀ ਹੈ। ਵੋਟਾਂ ਦੀ ਗਿਣਤੀ 23 ਮਈ ਨੂੰ ਕੀਤੀ ਜਾਵੇਗੀ। ਉਮੀਦਵਾਰਾਂ ਦੇ ਨਾਂ ਦਾ ਐਲਾਨ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਕੀਤਾ।

Show More

Related Articles

Leave a Reply

Your email address will not be published. Required fields are marked *

Close