National

ਭੀਮ ਆਰਮੀ ਮੁਖੀ ਚੰਦਰਸ਼ੇਖਰ ਆਜ਼ਾਦ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

ਤੇਲੰਗਾਨਾ ਪਹੁੰਚੇ ਭੀਮ ਆਰਮੀ ਚੀਫ ਚੰਦਰਸ਼ੇਖਰ ਆਜ਼ਾਦ ਨੂੰ ਹੈਦਰਾਬਾਦ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਚੰਦਰਸ਼ੇਖਰ ਆਜ਼ਾਦ ਸੀਏਏ ਅਤੇ ਐਨਆਰਸੀ ਦੇ ਵਿਰੋਧ ਵਿੱਚ ਹਿੱਸਾ ਲੈਣ ਲਈ ਹੈਦਰਾਬਾਦ ਦੇ ਲੈਂਗਰ ਹਾਊਸ ਥਾਣਾ ਖੇਤਰ ਵਿੱਚ ਪਹੁੰਚੇ ਸਨ ਪਰ ਵਿਰੋਧ ਪ੍ਰਦਰਸ਼ਨ ਵਾਲੀ ਥਾਂ ’ਤੇ ਜਾਣ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਕਿਉਂਕਿ ਵਿਰੋਧ ਪ੍ਰਦਰਸ਼ਨ ਲਈ ਪੁਲਿਸ ਤੋਂ ਪਹਿਲਾਂ ਇਜਾਜ਼ਤ ਨਹੀਂ ਲਈ ਗਈ ਸੀ।ਦੱਸ ਦੇਈਏ ਕਿ ਦਿੱਲੀ ਦੀ ਇਕ ਅਦਾਲਤ ਨੇ ਪਿਛਲੇ ਮਹੀਨੇ ਜਾਮਾ ਮਸਜਿਦ ਵਿੱਚ ਸੀਏਏ ਵਿਰੋਧੀ ਪ੍ਰਦਰਸ਼ਨ ਦੌਰਾਨ ਲੋਕਾਂ ਨੂੰ ਭੜਕਾਉਣ ਦੇ ਦੋਸ਼ੀ, ਭੀਮ ਆਰਮੀ ਮੁਖੀ ਚੰਦਰਸ਼ੇਖਰ ਆਜ਼ਾਦ ਨੂੰ ਮੰਗਲਵਾਰ ਨੂੰ ਇਲਾਜ ਅਤੇ ਚੋਣ ਪ੍ਰਚਾਰ ਅਤੇ ਹੋਰ ਚੋਣ ਉਦੇਸ਼ਾਂ ਲਈ ਮੰਗਲਵਾਰ ਨੂੰ ਦਿੱਲੀ ਆਉਣ ਦੀ ਆਗਿਆ ਦਿੰਦੇ ਹੋਏ ਉਸ ਨੂੰ ਕਿਹਾ ਕਿ ਦਿੱਲੀ ਪੁਲਿਸ ਨੂੰ ਆਪਣੀ ਯਾਤਰਾ ਬਾਰੇ ਸੂਚਿਤ ਜ਼ਰੂਰ ਕਰਨਐਡੀਸ਼ਨਲ ਸੈਸ਼ਨ ਜੱਜ ਕਾਮਿਨੀ ਲਾਓ ਨੇ ਆਜ਼ਾਦ ਦੇ ਜ਼ਮਾਨਤ ਦੇ ਆਦੇਸ਼ ਵਿੱਚ ਤਬਦੀਲੀ ਕਰਦਿਆਂ ਇਹ ਨਿਰਦੇਸ਼ ਦਿੱਤੇ। ਦਰਿਆਗੰਜ ਖੇਤਰ ਵਿੱਚ ਪ੍ਰਦਰਸ਼ਨ ਦੌਰਾਨ ਹਿੰਸਾ ਦੇ ਮਾਮਲੇ ਵਿੱਚ ਉਸ ਵਿਰੁੱਧ 20 ਦਸੰਬਰ ਨੂੰ ਕੇਸ ਦਰਜ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਉਹ ਚੋਣ ਕਮਿਸ਼ਨ ਕੋਲ ਇਸ ਦੀ ਪੁਸ਼ਟੀ ਕਰਨ ਅਤੇ ਮੰਗਲਵਾਰ ਤੱਕ ਰਿਪੋਰਟ ਦੇਵੇ ਕਿ ਕੀ ਆਜ਼ਾਦ ਦਾ ਦਿੱਲੀ ਵਿੱਚ ਦਫ਼ਤਰ ਇੱਕ ਰਾਜਨੀਤਿਕ ਪਾਰਟੀ ਦਾ ਦਫ਼ਤਰ ਹੈ ਜਾਂ ਨਹੀਂ। ਅਦਾਲਤ ਆਜ਼ਾਦ ਵੱਲੋਂ ਉਸ ਦੇ ਜ਼ਮਾਨਤ ਦੇ ਆਦੇਸ਼ ਦੀਆਂ ਸ਼ਰਤਾਂ ਵਿੱਚ ਸੋਧ ਦੀ ਬੇਨਤੀ ਕਰਦਿਆਂ ਪਾਈ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ।

Show More

Related Articles

Leave a Reply

Your email address will not be published. Required fields are marked *

Close