International

12 ਤੋਂ 15 ਸਾਲ ਦੇ ਬੱਚਿਆ ਨੂੰ ਮਿਲੇਗੀ ਬੂਸਟਰ ਡੋਜ਼ : ਬਾਈਡਨ

ਵਾਸ਼ਿੰਗਟਨ- ਅਮਰੀਕਾ ਵਿਚ ਹੁਣ 12 ਤੋਂ 15 ਸਾਲ ਦੇ ਉਮਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਦਿੱਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਰਾਸ਼ਟਰਪਤੀ ਜੋਅ ਬਾਈਡਨ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਐਫਡੀਏ ਨੇ ਹੁਣ 12 ਸਾਲ ਤੋਂ 15 ਸਾਲ ਦੀ ਉਮਰ ਵਾਲੇ ਬੱਚਿਆਂ ਲਈ ਬੂਸਟਰ ਡੋਜ਼ ਦੀ ਆਗਿਆ ਦਿੱਤੀ ਹੈ। ਓਮੀਕਰੌਨ ਵੈਰੀਅੰਟ ਤੋਂ ਬਚਣ ਦਾ ਸੁਰੱਖਿਅਤ ਤਰੀਕਾ ਸਾਡੇ ਬੱਚਿਆਂ ਦਾ ਵੈਕਸੀਨੇਸ਼ਨ ਹੀ ਹੈ।
ਰਾਸ਼ਟਰਪਤੀ ਜੋਅ ਬਾਈਡਨ ਇੱਕ ਮਾਰਚ ਨੂੰ ਪਹਿਲੀ ਵਾਰ ਸਟੇਟ ਆਫ ਯੂਨੀਅਨ ਨੂੰ ਸੰਬੋਧਨ ਕਰਨਗੇ। ਸਦਨ ਦੀ ਸਪੀਕਾਰ ਨੈਂਸੀ ਪੇਲੋਸੀ ਵਲੋਂ ਰਸਮੀ ਸੱਦਾ ਭੇਜੇ ਜਾਣ ਤੋਂ ਬਾਅਦ ਵਾਈਟ ਹਾਊਸ ਨੇ ਇਸ ਦੀ ਪੁਸ਼ਟੀ ਕੀਤੀ। ਸਟੇਟ ਆਫ ਯੂਨੀਅਨ ਸੰਬੋਧਨ ਆਮ ਤੌਰ ’ਤੇ ਜਨਵਰੀ ਵਿਚ ਹੁੰਦਾ ਹੈ ਲੇਕਿਨ ਕੋਰੋਨਾ ਦੇ ਵਧਦੇ ਵਾਇਰਸ ਕਾਰਨ ਇਸ ਵਿਚ ਦੇਰੀ ਹੋਈ ਹੈ।

Show More

Related Articles

Leave a Reply

Your email address will not be published. Required fields are marked *

Close