International

ਸਾਊਦੀ ਅਰਬ ਦੀ ਰਾਜਕੁਮਾਰੀ ਬਣੀ ਅਮਰੀਕਾ ‘ਚ ਪਹਿਲੀ ਮਹਿਲਾ ਰਾਜਦੂਤ

ਸਾਊਦੀ ਅਰਬ ਦੀ ਰਾਜਕੁਮਾਰੀ ਬਿੰਤ ਬੰਦਾਰ ਅਲ-ਸੌਦ ਅਮਰੀਕਾ ਵਿੱਚ ਅਗਲੀ ਰਾਜਦੂਤ ਹੋਵੇਗੀ। ਇਸ ਤਰ੍ਹਾਂ ਰਾਜਕੁਮਾਰੀ ਰੀਮਾ ਬਿੰਤ ਸਾਊਦੀ ਅਰਬ ਦੀ ਪਹਿਲੀ ਮਹਿਲਾ ਹੋਵੇਗੀ, ਜੋ ਅਮਰੀਕਾ ਵਿੱਚ ਰਾਜਦੂਤ ਦਾ ਅਹੁਦਾ ਸੰਭਾਲੇਗੀ।ਰਾਜਕੁਮਾਰੀ ਰੀਮਾ ਬਿੰਤ ਨੇ ਆਪਣਾ ਬਚਪਨ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਬਿਤਾਇਆ ਹੈ।ਉਨ੍ਹਾਂ ਦਾ ਮੰਨਣਾ ਹੈ ਕਿ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਾਸ਼ੋਗੀ ਦੇ ਕਤਲ ਤੋਂ ਬਾਅਦ ਦੋਵਾਂ ਦੇਸਾਂ ਵਿਚਾਲੇ ਪੈਦਾ ਹੋਏ ਤਣਾਅ ਨੂੰ ਘਟਾਉਣ ਲਈ ਇਹ ਇੱਕ ਬੇਹੱਦ ਸੰਵੇਦਨਸ਼ੀਲ ਭੂਮਿਕਾ ਰਹੇਗੀ। ਘਟਨਾ ਬਾਰੇ ਆਪਾ ਵਿਰੋਧੀ ਸਪੱਸ਼ਟੀਕਰਨ ਤੋਂ ਬਾਅਦ ਸਾਊਦੀ ਅਰਬ ਨੂੰ ਆਖ਼ਰਕਾਰ ਮੰਨਣਾ ਪਿਆ ਸੀ ਕਿ ਇਸੰਤਬੁਲ ਸਥਿਤ ਸਫ਼ਾਰਤਖ਼ਾਨੇ ‘ਚ ਪ੍ਰਵੇਸ਼ ਕਰਨ ਤੋਂ ਬਾਅਦ ਖਾਸ਼ੋਗੀ ਦਾ ਕਤਲ ਹੋਇਆ ਸੀ। ਮੌਤ ਤੋਂ ਪਹਿਲਾਂ ਖਾਸ਼ੋਗੀ ਵਾਸ਼ਿੰਗਟਨ ਪੋਸਟ ਅਖ਼ਬਾਰ ਵਿੱਚ ਕਾਲਮਨਵੀਸ ਵਜੋਂ ਕੰਮ ਕਰਦੇ ਸਨ, ਜਿਸ ਵਿੱਚ ਉਹ ਅਕਸਰ ਸਾਊਦੀ ਸਰਕਾਰ ਦੀ ਆਲੋਚਨਾ ਕਰਦੇ ਸਨ।

Show More

Related Articles

Leave a Reply

Your email address will not be published. Required fields are marked *

Close