Canada

ਕੈਨੇਡਾ: ਚੀਨੀ ਰਿਸ਼ਤਿਆਂ ‘ਚ ਖਟਾਸ ਦੇ ਬਾਵਜੂਦ ਹੁਵਾਵੇਈ ਜਾਰੀ ਰੱਖੇਗੀ ਕੈਨੇਡਾ ‘ਚ ਨਿਵੇਸ਼

ਟੋਰਾਂਟੋ—ਬੇਸ਼ੱਕ ਚੀਨ ਅਤੇ ਕੈਨੇਡਾ ਦਰਮਿਆਨ ਪਿਛਲੇ ਕਈ ਮਹੀਨਿਆਂ ਤੋਂ ਰਿਸ਼ਤਿਆਂ ‘ਚ ਖਟਾਸ ਚੱਲ ਰਹੀ ਹੈ ਪਰ ਫਿਰ ਵੀ ਹੁਵਾਵੇਈ ਨੇ ਐਲਾਨ ਕੀਤਾ ਕਿ ਉਹ ਕੈਨੇਡਾ ਦੇ ਰਿਸਰਚ ਐਂਡ ਡਿਵੈੱਲਪਮੈਂਟ ਖੇਤਰ ‘ਚ ਨਿਵੇਸ਼ ਕਰਨਾ ਜਾਰੀ ਰੱਖੇਗੀ। ਹੁਵਾਵੇਈ ਉਹੀ ਕੰਪਨੀ ਹੈ, ਜਿਸ ਦੀ ਸੀ.ਐੱਫ.ਓ. ਦੀ ਗ੍ਰਿਫਤਾਰੀ ਤੋਂ ਬਾਅਦ ਹੀ ਦੋਵੇਂ ਦੇਸ਼ਾਂ ਦਰਮਿਆਨ ਵਿਵਾਦ ਸ਼ੁਰੂ ਹੋਇਆ। ਟੋਰਾਂਟੇ ਦੇ ਇਕ ਹੋਟਲ ‘ਚ ਅੱਜ ਹੁਵਾਵੇਈ ਕੰਪਨੀ ਵੱਲੋਂ ਮੀਟਿੰਗ ਕੀਤੀ ਗਈ। ਹੁਵਾਵੇਈ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਲਿਆਂਗ ਹੁਆ ਨੇ ਕਿਹਾ ਕਿ ਬੇਸ਼ੱਕ ਕੈਨੇਡਾ ਨੇ ਸਾਡੀ ਕੰਪਨੀ ‘ਤੇ ਦੋਸ਼ ‘ਚ 5ਜੀ ਦਾ ਵਿਸਥਾਰ ਕਰਨ ਤੋਂ ਰੋਕ ਲੱਗਾ ਦਿੱਤੀ ਪਰ ਫਿਰ ਵੀ ਅਸੀਂ ਇਥੇ ਆਪਣਾ ਨਿਵੇਸ਼ ਜਾਰੀ ਰੱਖਾਂਗੇ ਅਤੇ ਕੈਨੇਡਾ ‘ਚ ਆਪਣੀ ਕੰਪਨੀ ਦੇ ਵਪਾਰ ਨੂੰ ਕਾਇਰ ਰੱਖਣ ਦੇ ਨਾਲ-ਨਾਲ ਇਸ ਵਾਧੇ ਲਈ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ। ਆਪਣੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਕੈਨੇਡਾ ਦੀ ਸਰਕਾਰ ਸਾਡੀ ਕੰਪਨੀ ਪ੍ਰਤੀ ਦੀ ਫੈਸਲੇ ਲੈਂਦੀ ਹੈ। ਹੁਵਾਵੇਈ ਕੰਪਨੀ ਕੈਨੇਡਾ ਦੇ ਲੋਕਾਂ ਨੂੰ 5ਜੀ ਤਕਨੀਕ, ਸਲਿਊਸ਼ਨਜ਼ ਅਤੇ ਪ੍ਰੋਡਕਟ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਖੇਤਰ ‘ਚ ਕੰਪਨੀ ਨਿਵੇਸ਼ ਕਰਦੀ ਰਹੇਗੀ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਮੰਗ ‘ਤੇ ਕੈਨੇਡਾ ਨੇ ਹੁਵਾਵੇਈ ਕੰਪਨੀ ਦੀ ਸੀ.ਐੱਫ.ਓ. ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਚੀਨ ‘ਚ ਵੀ ਕੁਝ ਕੈਨੇਡੀਅਨ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਤੇ ਦੋਵਾਂ ਦੇਸ਼ਾਂ ਦਰਮਿਆਨ ਵਿਵਾਦ ਵਧਦਾ ਗਿਆ। ਇਸ ਤੋਂ ਬਾਅਦ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਕੈਨੇਡਾ ਸਰਕਾਰ ਨੇ ਹੁਵਾਵੇਈ ‘ਤੇ 5ਜੀ ਟੈਕਨਾਲੋਜੀ ‘ਤੇ ਰੋਕ ਲੱਗਾ ਦਿੱਤੀ ਸੀ।

Show More

Related Articles

Leave a Reply

Your email address will not be published. Required fields are marked *

Close