National

ਜੰਮੂ–ਕਸ਼ਮੀਰ ਦੇ ਬਾਰਾਮੂਲਾ ’ਚ ਦੋ ਅੱਤਵਾਦੀ ਮਾਰੇ, 24 ਘੰਟੇ ਚਲੀ ਮੁਠਭੇੜ

ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਚ ਸੁਰੱਖਿਆ ਬਲਾਂ ਨੇ 24 ਘੰਟੇ ਤੋਂ ਵੱਧ ਸਮੇਂ ਤੱਕ ਚਲੇ ਆਪ੍ਰੇਸ਼ਨ ਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ ਅੱਤਵਾਦੀਆਂ ਤੋਂ ਹਥਿਆਰਾਂ ਸਮੇਤ ਭਾਰੀ ਗੋਲਾ–ਬਾਰੂਦ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸੋਪੋਰ ਦੇ ਵਾਰਪੋਰਾ ਇਲਾਕੇ ਵਿਚ 24 ਘੰਟੇ ਤੋਂ ਵੱਧ ਸਮੇਂ ਤਕ ਚਲੇ ਇਸ ਆਪ੍ਰੇਸ਼ਨ ਦੌਰਾਨ ਦੋ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਗਿਆ ਹੈ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਹਾਲੇ ਨਹੀਂ ਹੋ ਸਕੀ ਹੈ।
ਸੂਤਰਾਂ ਅਨੁਸਾਰ ਖੇਤਰ ਚ ਲਸ਼ਕਰ ਦੇ ਦੋ ਅੱਤਵਾਦੀ ਲੁਕੇ ਹੋਏ ਸਨ ਜਿਨ੍ਹਾਂ ਚ ਇਕ ਸਥਾਨਕ ਕਮਾਂਡਰ ਵੀ ਸ਼ਾਮਲ ਸੀ। ਫ਼ਿਲਹਾਲ ਇਲਾਕੇ ਚ ਤਲਾਸ਼ੀ ਮੁਹਿੰਮ ਜਾਰੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੁਕਾਬਲੇ ਵਾਲੀ ਥਾਂ ਨੇੜੇ ਨਾ ਜਾਣ ਕਿਉਂਕਿ ਉੱਥੇ ਬਚਿਆ ਹੋਇਆ ਬਾਰੂਦ ਗ੍ਰੇਨੇਡ ਬੰਬ ਹੋ ਸਕਦਾ ਹੈ।
ਦਰਅਸਲ, ਵੀਰਵਾਰ ਨੂੰ ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਅੱਤਵਾਦੀ ਖੇਤਰ ਚ ਲੁਕੇ ਹੋਏ ਹਨ। ਇਸ ਸੂਚਨਾ ਦੇ ਆਧਾਰ ਤੇ ਦੁਪਿਹਰ 2:30 ਵਜੇ ਫ਼ੌਜ ਦੀ 22 ਕੌਮੀ ਰਾਈਫਲਜ਼ (ਆਰਆਰ), ਸੀਆਰਪੀਐਫ ਅਤੇ ਪੁਲਿਸ ਅਤੇ SOG ਨੇ ਵਾਰਾਪੋਰਾ ਖੇਤਰ ਦੀ ਘੇਰਾਬੰਦੀ ਕਰਦਿਆਂ ਵੱਡੇ ਪੈਮਾਨੇ ਤੇ ਤਲਾਸ਼ੀ ਮੁਹਿੰਮ ਦੀ ਸ਼ੁਰੂਆਤ ਕੀਤੀ।ਅੱਠ ਘੰਟਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਦੇਰ ਰਾਤ 11 ਵਜੇ ਦਹਿਸ਼ਤਗਰਦਾਂ ਨਾਲ ਸਾਹਮਣਾ ਹੋਇਆ। ਇੱਕ ਮਕਾਨ ਚ ਲੁਕੇ ਅੱਤਵਾਦੀਆਂ ਨੇ ਜਵਾਨਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਰਵਾਈ ਚ ਮੁਠਭੇੜ ਸ਼ੁਰੂ ਹੋ ਗਈ। ਹਨੇਰੇ ਕਾਰਨ ਕਾਰਨ ਸੁਰੱਖਿਆ ਬਲਾਂ ਵਲੋਂ ਫਲੱਡ ਲਾਈਟਾਂ ਲਗਾਈਆਂ ਗਈਆਂ ਤੇ ਜਰਨੇਟਰ ਵੀ ਲਗਾਏ ਗਏ ਤਾਂ ਕਿ ਅੱਤਵਾਦੀ ਹਨੇਰੇ ਦਾ ਫਾਇਦਾ ਚੁੱਕਦਿਆਂ ਫਰਾਰ ਨਾ ਹੋ ਜਾਣ।
ਸਾਰੀ ਰਾਤ ਰੁਕ–ਰੁਕ ਕੇ ਹੋਈ ਫਾਇਰਿੰਗ ਤੋਂ ਬਾਅਦ ਇੱਕ ਵਾਰ ਮੁੜ ਤੋਂ ਸ਼ੁੱਕਰਵਾਰ ਦੀ ਸਵੇਰ ਨੂੰ ਫ਼ਇਰਿੰਗ ਹੋਈ। ਅੱਤਵਾਦੀ ਵੱਖੋ-ਵੱਖਰੇ ਦੋ ਘਰਾਂ ਚ ਜਾ ਕੇ ਲੁੱਕ ਗਏ। ਜਿਸ ਕਾਰਨ ਮੁਕਾਬਲਾ ਲੰਬਾ ਚਲਿਆ।

Show More

Related Articles

Leave a Reply

Your email address will not be published. Required fields are marked *

Close