Entertainment

ਰਣਜੀਤ ਬਾਵਾ ਨੇ ਫੜਿਆ ਸ਼ਹੀਦ ਦੇ ਪਰਿਵਾਰ ਦਾ ਹੱਥ

ਪੰਜਾਬ ਗਾਇਕ ਰਣਜੀਤ ਬਾਵਾ ਅੱਜ ਨੂਰਪੁਰ ਬੇਦੀ ਦੇ ਪਿੰਡ ਰੌਲ਼ੀ ਵਿੱਚ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐਫ ਜਵਾਨ ਕੁਲਵਿੰਦਰ ਸਿੰਘ ਦੇ ਘਰ ਪੁੱਜੇ।ਇਸ ਦੌਰਾਨ ਉਨ੍ਹਾਂ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਰਣਜੀਤ ਬਾਵਾ ਨੇ ਪਰਿਵਾਰ ਦੀ ਆਰਥਕ ਮਦਦ ਲਈ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੂੰ ਢਾਈ ਲੱਖ ਰੁਪਏ ਦਾ ਚੈੱਕ ਸੌਪਿਆ। ਸ਼ਹੀਦ ਦੀ ਖ਼ਬਰ ਆਉਣ ਤੋਂ ਬਾਅਦ ਹੀ ਰਣਜੀਤ ਨੇ ਪੰਜਾਬ ਦੇ 4 ਸ਼ਹੀਦਾਂ ਦੇ ਪਰਿਵਾਰਾਂ ਨੂੰ 2.5-2.5 ਲੱਖ ਰੁਪਏ ਮਦਦ ਦੇਣ ਦਾ ਐਲਾਨ ਕੀਤਾ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਪਰਿਵਾਰਾਂ ਨੂੰ ਪਏ ਪੁੱਤਰਾਂ ਦੇ ਘਾਟੇ ਨੂੰ ਤਾਂ ਨਹੀਂ ਪੂਰ ਸਕਦੇ ਪਰ ਆਪਣੇ ਵੱਲੋਂ ਇਹ ਮਦਦ ਜ਼ਰੂਰ ਕਰਨਗੇ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ 12-12 ਲੱਖ ਮੁਆਵਜ਼ਾ ਤੇ ਇੱਕ ਜਣੇ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੋਇਆ ਹੈ।

Show More

Related Articles

Leave a Reply

Your email address will not be published. Required fields are marked *

Close