International

ਵੈਨਜ਼ੂਏਲਾ ਚ ਨੈਸ਼ਨਲ ਅਸੰਬਲੀ ਦੇ ਉਪ ਪ੍ਰਧਾਨ ਹਿਰਾਸਤ ਵਿੱਚ

ਅੱਤਵਾਦੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼

ਵੈਨਜ਼ੂਏਲਾ ਦੀ ਇੱਕ ਵਿਸ਼ੇਸ਼ ਅਦਾਲਤ ਨੇ ਨੈਸ਼ਨਲ ਅਸੰਬਲੀ ਦੇ ਉਪ ਪ੍ਰਧਾਨ ਨੂੰ ਹਿਰਾਸਤ ਵਿੱਚ ਲੈਣ ਦੇ ਹੁਕਮ ਜਾਰੀ ਕੀਤੇ ਹਨ। ਵੈਨਜ਼ੂਏਲਾ ਦੇ ਸੁਪਰੀਮ ਕੋਰਟ ਆਫ਼ ਜਸਟਿਸ (ਟੀਐਸਜੇ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਦਾਲਤ ਵਲੋਂ ਜਾਰੀ ਇੱਕ ਰਿਲੀਜ਼ ਮੁਤਾਬਕ ਨੈਸ਼ਨਲ ਅਸੰਬਲੀ ਦੇ ਉਪ ਪ੍ਰਧਾਨ ਇਦਗਰ ਜੈਮਬ੍ਰਾਨੋ ਉੱਤੇ ਰਾਜਧਾਨੀ ਕਾਰਾਕਸ ਵਿੱਚ ਅੱਤਵਾਦੀ ਸਰਗਰਮੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਜੈਮਬ੍ਰਾਨੋ ਨੂੰ ਫੋਰਟ ਟਿਊਨਾ ਵਿੱਚ ਸੈਨਿਕ ਪੁਲਿਸ ਦੇ ਮੁੱਖ ਦਫ਼ਤਰ ਤੋਂ ਹਿਰਾਸਤ ਵਿੱਚ ਲਿਆ ਗਿਆ।
ਰਾਸ਼ਟਰੀ ਸੰਵਿਧਾਨ ਸਭਾ ਨੇ ਜੈਮਬ੍ਰਾਨੋ ਨੂੰ ਮਿਲਣ ਵਾਲੀ ਵਿਸ਼ੇਸ਼ ਸੰਸਦੀ ਸਹੂਲਤ ਨੂੰ ਰੱਦ ਕਰ ਦਿੱਤਾ ਹੈ। ਗੌਰਤਲਬ ਹੈ ਕਿ ਵਿਰੋਧੀ ਨੇਤਾ ਜੁਆਨ ਗੁਆਇਦੋ ਨੇ 30 ਅਪ੍ਰੈਲ ਨੂੰ ਕਾਰਾਕਸ ਕੇ ਲਾ ਕਾਰਲੋਟਾ ਸੈਨਿਕ ਅੱਡੇ ਤੋਂ ਇੱਕ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਵੈਨਜ਼ੂਏਲਾ ਦੀ ਸੈਨਾ ਅਤੇ ਲੋਕਾਂ ਨਾਲ ਸੜਕਾਂ ਉੱਤੇ ਉਤਰ ਕੇ ਮੌਜੂਦਾ ਰਾਸ਼ਟਰਪਤੀ ਮਾਦੁਰੋ ਨੂੰ ਸੱਤਾ ਤੋਂ ਬੇਦਖ਼ਲ ਕਰਨ ਦੀ ਅਪੀਲ ਕੀਤੀ ਸੀ। ਜੈਮਬ੍ਰਾਨੋ ਉਤੇ ਨੈਸ਼ਨਲ ਅਸੰਬਲੀ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਇਸ ਤਖ਼ਤਾਪਲਟ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।

Show More

Related Articles

Leave a Reply

Your email address will not be published. Required fields are marked *

Close