Canada

ਅਲਬਰਟਾ ਸਰਕਾਰ ਨੇ ਡਰਾਈਵਰਾਂ ਦੀ ਸੁਰੱਖਿਆ ਲਈ ਵੈਕਸੀਨ ਲਗਵਾਉਣ ਦਾ ਕੀਤਾ ਪ੍ਰਬੰਧ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਅਲਬਰਟਾ ਸਰਕਾਰ ਨੇ ਟਰੱਕ ਡਰਾਈਵਰਾਂ ਦੀ ਸੁਰੱਖਿਆ ਨੂੰ ਦੇਖਦਿਆਂ ਜੋ ਕਿ ਅਲਬਰਟਾ ਤੋਂ ਯੂਨਾਈਟਿਡ ਸਟੇਟ ’ਚ ਵਪਾਰਕ ਸਾਮਾਨ ਲਿਆਉਣ ਦਾ ਕੰਮ ਕਰਦੇ ਹਨ, ਉਨ੍ਹਾਂ ’ਚੋਂ ਮੋਂਟਾਨਾ ਵਿਖੇ ਜੌਹਨਸਨ ਐਂਡ ਜੌਹਨਸਨ ਵੈਕਸੀਨ ਤਕਰੀਬਨ 2 ਹਜ਼ਾਰ ਡਰਾਈਵਰਾਂ ਦੇ ਲਗਵਾਉਣ ਦਾ ਪ੍ਰਬੰਧ ਕੀਤਾ ਹੈ।
ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਮੋਂਟਾਨਾ ਦੇ ਰਾਜਪਾਲ ਗੇਨਫੋਰਟ ਦੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸਾਡੇ ਡਰਾਈਵਰਾਂ ਦੀ ਸੁਰੱਖਿਆ ਵਾਸਤੇ ਸਾਡੇ ਨਾਲ ਇਹ ਸਮਝੌਤਾ ਕੀਤਾ ਹੈ ਅਤੇ ਇਹ ਵੈਕਸੀਨ ਡਰਾਈਵਰਾਂ ਦੇ ਬਿਲਕੁਲ ਮੁਫ਼ਤ ਲਾਈ ਜਾਵੇਗਾ। ਵੈਕਸੀਨ ਲਗਾਉਣ ਵਾਸਤੇ ਟਰੱਕ ਡਰਾਈਵਰਾਂ ਨੂੰ ਪਹਿਲਾਂ ਤੋਂ ਕੋਈ ਸਮਾਂ ਨਹੀਂ ਲੈਣਾ ਪਵੇਗਾ। ਉਨ੍ਹਾਂ ਦੱਸਿਆ ਕਿ ਤਕਰੀਬਨ 800 ਵਪਾਰਕ ਕੈਰੀਅਰ ਹਰ ਰੋਜ਼ ਅਲਬਰਟਾ-ਮੋਂਟਾਨਾ ਸਰਹੱਦ ਪਾਰ ਕਰਦੇ ਹਨ।

ਉਨ੍ਹਾਂ ਕਿਹਾ ਕਿ ਟਰੱਕ ਡਰਾਈਵਰਾਂ ਨੇ ਕੋਵਿਡ-19 ਦੌਰਾਨ ਅਹਿਮ ਭੂਮਿਕਾ ਨਿਭਾਈ ਹੈ, ਇਨ੍ਹਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਇਸ ਸਮੇਂ ਰਿਕ ਮੈਕਿਵਰ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਲਬਰਟਾ ਦੇ ਵਪਾਰਕ ਟਰਾਂਸਪੋਰਟ ਡਰਾਈਵਰਾਂ ਨੇ ਆਪਣੇ ਸਾਥੀਆ ਕੈਨੇਡੀਅਨਾਂ ਤੇ ਅਮਰੀਕੀਆਂ ਨਾਲ ਦ੍ਰਿੜ੍ਹਤਾ ਪ੍ਰਤੀ ਵਚਨਬੱਧਤਾ ਦਿਖਾਈ ਹੈ। ਕ੍ਰਿਸ ਨੈੱਸ ਅਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ 10 ਮਈ ਤੋਂ ਮੋਂਟਾਨਾ ਰਾਜ ’ਚ ਦਾਖਲ ਹੋਣ ਵਾਲੇ ਟਰੱਕ ਡਰਾਈਵਰਾਂ ਨੂੰ ਬਿਨਾਂ ਕਿਸੇ ਕੀਮਤ ’ਤੇ ਇਹ ਟੀਕਾ ਮੁਹੱਈਆ ਕਰਵਾਇਆ ਜਾਵੇਗਾ ਜੋ ਕਿ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਉਪਲਬਧ ਹੋਵੇਗਾ ਅਤੇ 23 ਮਈ ਤੱਕ ਜਾਰੀ ਰਹੇਗਾ।

Show More

Related Articles

Leave a Reply

Your email address will not be published. Required fields are marked *

Close