Canada

ਅਲਬਰਟਾ ‘ਚ ਕੋਰੋਨਾਵਾਇਰਸ ਦੇ 67 ਨਵੇਂ ਕੇਸ : ਡਾ. ਦੀਨਾ

ਕੈਲਗਰੀ : ਅੱਜ ਫਿਰ ਅਲਬਰਟਾ ਸੂਬੇ ‘ਚ ਕੋਰੋਨਾਵਾਇਰਸ ਦੇ 67 ਨਵੇਂ ਕੇਸ ਮਿਲੇ ਹਨ ਜਿਸ ਦੀ ਪੁਸ਼ਟੀ ਡਾ. ਦੀਨਾ ਹਿੰਸਸ਼ਾਅ ਵਲੋਂ ਕੀਤੀ ਗਈ ਹੈ। 67 ਨਵੇਂ ਕੇਸ ਮਿਲਣ ਤੋਂ ਬਾਅਦ ਅਲਬਰਟਾ ਸੂਬੇ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਕੁਲ ਗਿਣਤੀ 486 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 34 ਨਵੇਂ ਕੇਸ ਕਮਿਊਂਨਟੀ ‘ਚ ਇੱਕ ਦੂਜੇ ਤੋਂ ਫੈਲ਼ੇ ਹਨ। ਹੁਣ ਤੱਕ ਸੂਬੇ ‘ਚ 27 ਲੋਕ ਇਸ ਖਤਰਨਾਕ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਲਬਰਟਾ ‘ਚ ਇੱਕ ਹੋਰ ਵਿਅਕਤੀ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਮੌਤ ਦਾ ਅੰਕੜਾ ਵੱਧਣ ਲੱਗਾ ਹੈ। 2 ਵਿਅਕਤੀਆਂ ਦੀ ਮੌਤ ਅਤੇ 61 ਨਵੇਂ ਕੇਸਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਮਰੀਜ਼ਾਂ ਦੀ ਕੁਲ ਗਿਣਤੀ 419 ਹੋ ਗਈ ਹੈ । ਐਡਮਿੰਟਨ 1 ਵਿਅਕਤੀ ਦੀ ਅਤੇ ਕੈਲਗਰੀ ‘ਚ 85 ਸਾਲਾ ਬਜ਼ੁਰਗ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਧਿਕਾਰੀ ਡੀਨਾ ਹਿੰਸਾ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਲਬਰਟਾ ਵਾਸੀਆਂ ਨੂੰ ਇਸ ਬਿਮਾਰੀ ਨੂੰ ਰੋਕਣ ਲਈ ਸਹਿਯੋਗ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਸ ਸਮੇਂ ਸਾਹਮਣੇ ਆਏ ਕੇਸਾਂ ‘ਚੋਂ 28 ਕੇਸ ਇਕ-ਦੂਜੇ ਤੋਂ ਫੈਲੇ ਦੱਸੇ ਜਾ ਰਹੇ ਹਨ ।

Show More

Related Articles

Leave a Reply

Your email address will not be published. Required fields are marked *

Close