Entertainment

ਜਰਨੈਲ ਸਿੰਘ (ਸਬ ਇਸਪੈਕਟਰ, ਪੁਲੀਸ) ਦਾ ਗੀਤ, ‘ਧਰਤੀ ਪੰਜਾਬ ਦੀ’ ਖ਼ੂਬ ਚਰਚਾ ਵਿਚ

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ), ਪੁਲਿਸ ਨੂੰ ਸਭ ਤੋਂ ਜਿਆਦਾ ਪਤਾ ਹੁੰਦਾ ਹੈ ਕਿ ਸਮਾਜ ਅੰਦਰ ਕੀ ਕੀ ਗਲਤ ਚੱਲ ਰਿਹਾ ਹੁੰਦਾ ਹੈ ਤੇ ਕੀ ਕੁਝ ਠੀਕ। ਪੰਜਾਬ ਵਿੱਚ ਤਾਂ ਹੁਣ ਬਹੁਤ ਕੁੱਝ ਗਲਤ ਹੀ ਹੋ ਰਿਹਾ ਹੈ। ਜਿਨ੍ਹਾਂ ’ਚੋਂ ਸਭ ਤੋਂ ਗਲਤ ਹੈ ਨਸ਼ਾਖੋਰੀ, ਜੋ ਪੰਜਾਬ ਦੀ ਜਵਾਨੀ ਦਾ ਘਾਣ ਕਰੀ ਜਾ ਰਹੀ ਹੈ। ਇਹੋ ਜਿਹੇ ਮਾੜੇ ਵਿਸ਼ੇ ਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਜਰਨੈਲ ਸਿੰਘ ਦੀ ਨਜ਼ਰ ਪਈ, ਜੋ ਉਹਨਾਂ ਨੇ ਆਪਣੀ ਟੀਮ ਨਾਲ ਮਿਲ ਕੇ ਨਸ਼ਾ ਕਰਨ ਵਾਲਿਆਂ ਨੂੰ ‘ਧਰਤੀ ਪੰਜਾਬ ਦੀ’ ਨਾਂ ਦਾ ਇੱਕ ਵਧੀਆ ਸੁਨੇਹਾ ਦਿੰਦਾ ਗੀਤ ਮਾਰਕੀਟ ਵਿਚ ਉਤਾਰਿਆ। ਗੀਤਕਾਰ ਰਾਜ ਸਰਹਾਲੀ ਮੱਲ ਦੀ ਕਲਮ ’ਚੋਂ ਨਿਕਲੇ ‘ਧਰਤੀ ਪੰਜਾਬ ਦੀ’ ਨਾਂ ਦੇ ਇਸ ਗੀਤ ਨੂੰ ਸਬ ਇੰਸਪੈਕਟਰ ਸ. ਜਰਨੈਲ ਸਿੰਘ ਨੇ ਸੁਰੀਲੀ ਤੇ ਦਮਦਾਰ ਅਵਾਜ਼ ਵਿਚ ਬਾ-ਖੂਬੀ ਗਾਇਆ ਹੈ। ਇਸ ਨੂੰ ਸੰਗੀਤਿਕ ਧੁਨਾਂ ਤੇ ਇਸਦੀ ਵੀਡੀਓ ਤਿਆਰ ਕੀਤੀ ਹੈ ਸੰਗੀਤਕਾਰ ਮੋਹਿਤ ਕਸ਼ਿੱਅਪ ਨੇ। ਜਦ ਕਿ ਡੀ. ਓ. ਪੀ. ਤੇ ਐਡੀਟਰ ਦਾ ਕੰਮ ਸੰਭਾਲਿਆ ਹੈ ਸ਼੍ਰੀ ਪਰਮ ਸ਼ਿਵਾ ਜੀ ਨੇ ।
ਫੋਨ ਤੇ ਗੱਲਬਾਤ ਕਰਦਿਆਂ ਗਾਇਕ ਤੇ ਪੁਲਿਸ ਕਰਮੀ ਜਰਨੈਲ ਸਿੰਘ (ਟੋਨੀ) ਨੇ ਦੱਸਿਆ ,‘‘ਇਹ ਗੀਤ ਪੰਜਾਬ ਕੇਸਰੀ ਦੀ ਮਾਣਮੱਤੀ ਪੇਸਕਸ਼ ਹੈ। ਇਸ ਗੀਤ ਨੂੰ ਰਿਲੀਜ਼ ਕਰਨ ਸਮੇਂ ਸ਼੍ਰੀ ਹਰਜੀਤ ਸਰ ਜੀ ਵਿਸ਼ੇਸ਼ ਤੌਰ ਤੇ ਆਏ। ਇਸ ਪ੍ਰੋਜੈਕਟ ਵਿਚ ਨਰੇਸ਼ ਅਰੋੜਾ ਤੇ ਮੁਕੇਸ਼ ਮਿਗਲਾਨੀ ਵਿਸ਼ੇਸ਼ ਸਹਿਯੋਗ ਕਰਤਾ ਰਹੇ। ਮਾਰਕੀਟ ਵਿਚ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਵੇਖਕੇ ਸਾਡੀ ਪੂਰੀ ਟੀਮ ਨੂੰ ਆਸ ਹੈ ਕਿ ਨਸ਼ੇ ਵਿੱਚ ਗਰਕ ਹੁੰਦੇ ਜਾ ਰਹੇ ਨੌਜਵਾਨਾਂ ਨੂੰ ਗੀਤ, ‘ਧਰਤੀ ਪੰਜਾਬ ਦੀ’ ਚੰਗਾ ਸੁਨੇਹਾ ਦੇਣ ਵਿਚ ਖ਼ੂਬ ਸਫ਼ਲ ਰਵ੍ਹੇਗਾ ਅਤੇ ਸਾਨੂੰ ਅੱਗੇ ਵਧਣ ਲਈ ਵੀ ਉਤਸ਼ਾਹਿਤ ਕਰੇਗਾ।’’

Show More

Related Articles

Leave a Reply

Your email address will not be published. Required fields are marked *

Close