Canada

ਕੈਨੇਡਾ ’ਚ ਮੌਂਕੀਪੋਕਸ ਦਾ ਵਧਿਆ ਕਹਿਰ- ਮਰੀਜ਼ਾਂ ਦੀ ਗਿਣਤੀ ਹੋਈ 278 ਪਾਰ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਨਾਲ-ਨਾਲ ਮੌਂਕੀਪੌਕਸ ਦੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਤੱਕ ਦੇਸ਼ ਭਰ ਵਿੱਚ ਇਸ ਬਿਮਾਰੀ ਦੇ 278 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਨੇ।
ਇਨ੍ਹਾਂ ਵਿੱਚ ਸਭ ਤੋਂ ਵੱਧ ਕੇਸ ਇਕੱਲੇ ਕਿਊਬੈਕ ਸੂਬੇ ਵਿੱਚੋਂ ਮਿਲ ਰਹੇ ਨੇ। ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ ਥੈਰੇਸਾ ਟੈਮ ਨੇ ਮੌਂਕੀਪੌਕਸ ਦੇ ਮਰੀਜ਼ਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 29 ਜੂਨ ਤੱਕ ਦੇਸ਼ ਭਰ ਵਿੱਚ 278 ਕੇਸ ਸਾਹਮਣੇ ਆ ਚੁੱਕੇ ਨੇ। ਇਨ੍ਹਾਂ ਵਿੱਚ ਕਿਊਬੈਕ ਸੂਬੇ ਦੇ 202, ਉਨਟਾਰੀਓ ਦੇ 67, ਅਲਬਰਟਾ ਦੇ 5 ਅਤੇ ਬ੍ਰਿਟਿਸ਼ ਕੋਲੰਬੀਆ ਦੇ 4 ਕੇਸ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੌਂਕੀਪੌਕਸ ਜ਼ਿਆਦਾਤਰ ਮਰਦਾਂ ਵਿੱਚ ਫੈਲ ਰਿਹਾ ਹੈ। ਜਿਹੜੇ ਲੋਕ ਹੁਣ ਤੱਕ ਇਸ ਬਿਮਾਰੀ ਦੀ ਲਪੇਟ ਵਿੱਚ ਆਏ ਨੇ, ਉਨ੍ਹਾਂ ਦੀ ਉਮਰ 20 ਤੋਂ 69 ਸਾਲ ਦੇ ਵਿਚਕਾਰ ਹੈ।

Show More

Related Articles

Leave a Reply

Your email address will not be published. Required fields are marked *

Close