DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ 1.75 ਫੀ ਸਦੀ ਉੱਤੇ ਕਾਇਮ ਰੱਖਣ ਦੀ ਸੰਭਾਵਨਾ
Date : 2019-01-10 PM 12:32:08 | views (16)

 ਓਟਵਾ,  2019 ਦੇ ਨੀਤੀ ਸਬੰਧੀ ਆਪਣੇ ਪਹਿਲੇ ਫੈਸਲੇ ਵਿੱਚ ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ 1.75 ਫੀ ਸਦੀ ਉੱਤੇ ਕਾਇਮ ਰੱਖਣ ਦੀ ਸੰਭਾਵਨਾ ਹੈ।  ਕੇਂਦਰੀ ਬੈਂਕ ਪਿਛਲੇ ਡੇਢ ਸਾਲ ਤੋਂ ਵਿਆਜ਼ ਦਰਾਂ ਵਿੱਚ ਵਾਧਾ ਕਰਨ ਦਾ ਮਨ ਬਣਾ ਰਿਹਾ ਹੈ ਪਰ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਬਹੁਤ ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਅਜੇ ਬੈਂਕ ਨੂੰ ਵਿਆਜ਼ ਦਰਾਂ ਵਧਾਉਣ ਵਿੱਚ ਸਮਾਂ ਲੱਗੇਗਾ। ਜਿ਼ਕਰਯੋਗ ਹੈ ਕਿ ਗਵਰਨਰ ਸਟੀਫਨ ਪੋਲੋਜ਼ ਨੇ 2017 ਦੀਆਂ ਗਰਮੀਆਂ ਤੋਂ ਲੈ ਕੇ ਹੁਣ ਤੱਕ ਪੰਜ ਵਾਰੀ ਇਨ੍ਹਾਂ ਵਿਆਜ਼ ਦਰਾਂ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕੈਨੇਡੀਅਨਾਂ ਨੂੰ ਵੀ ਤਿੰਨ ਫੀ ਸਦੀ ਤੱਕ ਵਿਆਜ਼ ਦਰਾਂ ਵਿੱਚ ਹੋਣ ਵਾਲੇ ਵਾਧੇ ਲਈ ਤਿਆਰ ਰਹਿਣ ਵਾਸਤੇ ਆਖਿਆ ਹੈ। ਪਰ ਇਨ੍ਹਾਂ ਵਿਆਜ਼ ਦਰਾਂ ਵਿੱਚ 2.5 ਤੇ 3.5 ਫੀ ਸਦੀ ਦੇ ਹੋਣ ਵਾਲੇ ਵਾਧੇ ਲਈ ਅਜੇ ਕਾਫੀ ਲੰਮਾਂ ਸਫਰ ਤੈਅ ਕੀਤਾ ਜਾਣਾ ਹੈ। ਭਾਵੇਂ ਕੈਨੇਡਾ ਦਾ ਅਰਥਚਾਰਾ ਕਾਫੀ ਮਜ਼ਬੂਤ ਹੋ ਚੁੱਕਿਆ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ, ਘੱਟ ਭੱਤੇ ਤੇ ਮਹਿੰਗਾਈ ਦੇ ਦਬਾਅ ਦੇ ਨਾਲ ਨਾਲ ਕੌਮਾਂਤਰੀ ਅਸਥਿਰਤਾ ਕਾਰਨ ਹੀ ਬੈਂਕ ਵਿਆਜ਼ ਦਰਾਂ ਵਿੱਚ ਵਾਧਾ ਕਰਨ ਤੋਂ ਕਤਰਾ ਰਿਹਾ ਹੈ। ਵਿਸ਼ਲੇਸ਼ਕ ਅੱਜ ਪੋਲੋਜ਼ ਵੱਲੋਂ ਕੀਤੇ ਜਾਣ ਵਾਲੇ ਐਲਾਨ ਦਾ ਵਿਸ਼ਲੇਸ਼ਣ ਕਰਕੇ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰਨਗੇ ਕਿ ਵਿਆਜ਼ ਦਰਾਂ ਵਿੱਚ ਵਾਧੇ ਲਈ ਬੈਂਕ ਕਿਹੜੇ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕਰੇਗਾ।

 


Tags :


Des punjab
Shane e punjab
Des punjab