DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਜਨਰਲ ਮੋਟਰਜ਼ ਆਪਣੇ ਓਸ਼ਵਾ ਸਥਿਤ ਅਸੈਂਬਲੀ ਪਲਾਂਟ ਨੂੰ ਇਸ ਸਾਲ ਦੇ ਅੰਤ ਤੱਕ ਬੰਦ ਕਰਨ ਲਈ ਬਜਿ਼ੱਦ
Date : 2019-01-10 PM 12:29:31 | views (13)

 ਵਿੰਡਸਰ, ਓਨਟਾਰੀਓ,,  ਜਨਰਲ ਮੋਟਰਜ਼ ਆਪਣੇ ਓਸ਼ਵਾ ਸਥਿਤ ਅਸੈਂਬਲੀ ਪਲਾਂਟ ਨੂੰ ਇਸ ਸਾਲ ਦੇ ਅੰਤ ਤੱਕ ਬੰਦ ਕਰਨ ਲਈ ਬਜਿ਼ੱਦ ਹੈ। ਯੂਨੀਫੌਰ ਦੇ ਮੁਖੀ ਦਾ ਕਹਿਣਾ ਹੈ ਕਿ ਇਹ ਫੈਸਲਾ ਕਾਰਪੋਰੇਟ ਮੁਨਾਫੇ ਤੇ ਲਾਲਚ ਤੋਂ ਹੀ ਪ੍ਰੇਰਿਤ ਹੈ। ਯੂਨੀਫੌਰ ਦੇ ਪ੍ਰੈਜ਼ੀਡੈਂਟ ਜੈਰੀ ਡਾਇਸ ਨੇ ਮੰਗਲਵਾਰ ਨੂੰ ਜੀਐਮ ਦੇ ਅਧਿਕਾਰੀਆਂ ਨਾਲ ਓਨਟਾਰੀਓ ਪਲਾਂਟ ਚੱਲਦਾ ਰੱਖਣ ਲਈ ਯੂਨੀਅਨ ਦੇ ਪ੍ਰਸਤਾਵ ਸਬੰਧੀ ਗੱਲਬਾਤ ਕੀਤੀ ਪਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਪਈ। ਵਿੰਡਸਰ, ਓਨਟਾਰੀਓ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਇਸ ਨੇ ਆਖਿਆ ਕਿ ਕਾਰਪੋਰੇਸ਼ਨ ਦੇ ਇਸ ਤਰ੍ਹਾਂ ਦੇ ਰਵੱਈਏ ਤੇ ਪ੍ਰਤੀਕਿਰਿਆ ਤੋਂ ਉਹ ਕਾਫੀ ਨਿਰਾਸ਼ ਹਨ। ਦੂਜੇ ਪਾਸੇ ਜੀਐਮ ਕੈਨੇਡਾ ਦੇ ਕਾਰਪੋਰੇਟ ਮਾਮਲਿਆਂ ਦੇ ਵਾਈਸ ਪ੍ਰੈਜ਼ੀਡੈਂਟ ਡੇਵਿਡ ਪੈਟਰਸਨ ਨੇ ਆਖਿਆ ਕਿ ਯੂਨੀਅਨ ਵੱਲੋਂ ਸੁਝਾਏ ਗਏ ਬਦਲ, ਜਿਨ੍ਹਾਂ ਵਿੱਚ ਇਸ ਪਲਾਂਟ ਉੱਤੇ ਤਿਆਰ ਕੀਤੀਆਂ ਜਾਣ ਵਾਲੀਆਂ ਸੈਵੀ ਇੰਪਾਲਾ ਤੇ ਕੈਡੀਲੈਕ ਐਕਸਟੀਐਸ ਦੇ ਪਸਾਰ ਜਾਂ ਮੈਕਸਿਕੋ ਸਿ਼ਫਟ ਕੀਤੇ ਜਾਣ ਵਾਲੇ ਉਤਪਾਦਨ ਨੂੰ ਵਿੰਡਸਰ ਵਾਲੇ ਪਲਾਂਟ ਨੂੰ ਸੌਂਪਣਾ ਸ਼ਾਮਲ ਹਨ, ਆਰਥਿਕ ਪੱਖੋਂ ਸਹੀ ਨਹੀਂ ਹਨ। ਉਨ੍ਹਾਂ ਆਖਿਆ ਕਿ ਅਸੀਂ ਸਾਰੇ ਹੀ ਪ੍ਰਸਤਾਵਾਂ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਹੈ ਪਰ ਇਸ ਨਾਲ ਕੋਈ ਮਸਲਾ ਹੱਲ ਨਹੀਂ ਹੋਣ ਵਾਲਾ। ਪੈਟਰਸਨ ਨੇ ਫੋਨ ਉੱਤੇ ਦਿੱਤੀ ਇੱਕ ਇੰਟਰਵਿਊ ਵਿੱਚ ਆਖਿਆ ਕਿ ਇਹ ਸੱਭ ਜਿੱਥੇ ਕਾਫੀ ਮਹਿੰਗਾ ਹੋਵੇਗਾ ਉੱਥੇ ਹੀ ਘੱਟ ਸਮਰੱਥਾ ਵਾਲੇਸ ਓਸ਼ਵਾ ਪਲਾਂਟ ਵਾਲੇ ਹੋਰ ਉਤਪਾਦਾਂ ਨੂੰ ਸਿ਼ਫਟ ਕਰਨਾ ਕਾਫੀ ਮਹਿੰਗਾ ਤੇ ਸਮਾਂ ਖਾਣ ਵਾਲਾ ਹੋਵੇਗਾ। ਪੈਟਰਸਨ ਨੇ ਇਹ ਵੀ ਆਖਿਆ ਕਿ ਕੰਪਨੀ ਨੂੰ ਪਤਾ ਹੈ ਕਿ 2600 ਕਰਮਚਾਰੀਆਂ ਨੂੰ ਪੈਨਸ਼ਨ ਦੇਣੀ ਵੀ ਬਣਦੀ ਹੈ। ਇਸ ਦੇ ਨਾਲ ਹੀ ਰਿਟਾਇਰਮੈਂਟ ਫਾਇਦਿਆਂ ਦੇ ਰੂਪ ਵਿੱਚ ਹਰ ਮਹੀਨੇ 3500 ਡਾਲਰ, 20,000 ਡਾਲਰ ਦਾ ਕਾਰ ਵਾਊਚਰ ਤੇ 50,000 ਡਾਲਰ ਦੀ ਉੱਕਾ ਪੁੱਕਾ ਰਕਮ ਵੀ ਮਿਲੇਗੀ।ਡਾਇਸ ਨੇ ਆਖਿਆ ਕਿ ਉਹ ਓਸ਼ਵਾ ਵਾਲੇ ਪਲਾਂਟ ਦੇ ਖਾਤਮੇ ਨੂੰ ਸਵੀਕਾਰ ਨਹੀਂ ਕਰ ਸਕਦੇ। ਕੰਪਨੀ ਵੀ ਮੀਟਿੰਗ ਦੌਰਾਨ ਇਹ ਮੰਨ ਚੁੱਕੀ ਹੈ ਕਿ ਪਲਾਂਟ ਦਾ ਉਤਪਾਦਨ ਵਧਾਇਆ ਜਾਣਾ ਸੰਭਵ ਹੈ।


Tags :


Des punjab
Shane e punjab
Des punjab