DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਓਨਟਾਰੀਓ ਵਿੱਚ ਆਟੋ ਇੰਸ਼ੋਰੈਂਸ ਦਰਾਂ ਦੇਸ਼ ਵਿੱਚ ਸੱਭ ਤੋਂ ਜਿ਼ਆਦਾ, ਦਰਾਂ ਨੂੰ ਘਟਾਉਣ ਲਈ ਫੋਰਡ ਸਰਕਾਰ ਵੱਲੋਂ ਕਵਾਇਦ ਸ਼ੁਰੂ
Date : 2019-01-10 PM 12:25:39 | views (15)

 ਓਨਟਾਰੀਓ, ਲੋਕ ਹਿਤ ਲਈ ਕੰਮ ਕਰਨ ਵਾਲੀ ਫੋਰਡ ਸਰਕਾਰ ਵੱਲੋਂ ਪ੍ਰੋਵਿੰਸ ਵਿੱਚ ਆਟੋ ਇੰਸੋ਼ਰੈਂਸ ਦਰਾਂ ਨੂੰ ਘਟਾਉਣ ਤੇ ਲੋਕਾਂ ਦੀ ਜਿ਼ੰਦਗੀ ਨੂੰ ਵਧੇਰੇ ਕਿਫਾਇਤੀ ਬਣਾਉਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਡਰਾਈਵਰਾਂ ਤੇ ਖਪਤਕਾਰਾਂ ਤੋਂ ਉਨ੍ਹਾਂ ਦੀ ਰਾਇ ਮੰਗੀ ਜਾ ਰਹੀ ਹੈ। ਵਿੱਤ ਮੰਤਰੀ ਵਿੱਕ ਫੈਡੇਲੀ ਨੇ ਆਖਿਆ ਕਿ ਪਿਛਲੀ ਸਰਕਾਰ ਦੇ ਆਟੋ ਇੰਸ਼ੋਰੈਂਸ ਬਾਰੇ ਟੀਚਿਆਂ ਕਾਰਨ ਸਿਸਟਮ ਫੇਲ੍ਹ ਹੋ ਚੁੱਕਿਆ ਹੈ। ਓਨਟਾਰੀਓ ਵਿੱਚ ਆਟੋ ਇੰਸ਼ੋਰੈਂਸ ਦਰਾਂ ਦੇਸ਼ ਵਿੱਚ ਸੱਭ ਤੋਂ ਜਿ਼ਆਦਾ ਹਨ। ਇਸ ਲਈ ਇਸ ਸਬੰਧ ਵਿੱਚ ਕਾਰਵਾਈ ਕਰਨ ਦਾ ਇਹ ਸਹੀ ਵੇਲਾ ਹੈ। ਫੈਡੇਲੀ ਨੇ ਆਖਿਆ ਕਿ ਇਸ ਸਿਸਟਮ ਵਿੱਚ ਕਿਸ ਤਰ੍ਹਾਂ ਸੁਧਾਰ ਕੀਤਾ ਜਾਵੇ ਇਸ ਬਾਰੇ ਅਸੀਂ ਸਿੱਧੇ ਤੌਰ ਉੱਤੇ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ ਹਾਂ। ਇਸ ਸਬੰਧ ਵਿੱਚ ਕੰਜਿ਼ਊਮਰਜ਼ ਤੇ ਕਾਰੋਬਾਰੀਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ 15 ਫਰਵਰੀ, 2019 ਤੱਕ ਦਾ ਸਮਾਂ ਦਿੱਤਾ ਗਿਆ ਹੈ। ਡਰਾਈਵਰਾਂ ਨੂੰ ਪਹਿਲ ਦੇਣ ਤੇ ਉਨ੍ਹਾਂ ਦੀ ਰਾਇ ਜਾਨਣ ਦਾ ਇਹ ਉਪਰਾਲਾ ਵੀ ਉਸੇ ਸਮੇਂ ਸ਼ੁਰੂ ਕੀਤਾ ਗਿਆ ਹੈ ਜਦੋਂ ਓਨਟਾਰੀਓ ਦੇ ਆਟੋ ਇੰਸ਼ੋਰੈਂਸ ਰੇਟ ਰੈਗੂਲੇਸ਼ਨ ਸਿਸਟਮ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ ਨੂੰ ਵਿੱਤ ਮੰਤਰਾਲੇ ਤੇ ਫਾਇਨਾਂਸ਼ੀਅਲ ਸਰਵਿਸਿਜ਼ ਰੈਗੂਲੇਟਰੀ ਅਥਾਰਟੀ ਆਫ ਓਨਟਾਰੀਓ ਵੱਲੋਂ ਸਾਂਝੇ ਤੌਰ ਉੱਤੇ ਕਰਵਾਇਆ ਜਾ ਰਿਹਾ ਹੈ। ਇਸ ਮੁਲਾਂਕਣ ਤਹਿਤ ਹੋਰਨਾਂ ਖੇਤਰਾਂ ਦੇ ਰੁਝਾਨਾਂ ਦੀ ਜਾਂਚ ਕੀਤੀ ਜਾਵੇਗੀ ਤੇ ਹੋਰ ਕਾਬਲੀਅਤ ਹਾਸਲ ਕਰਨ ਲਈ ਮੌਕਿਆਂ ਦੀ ਤਲਾਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿਸਟਮ ਵਿੱਚ ਵਧੇਰੇ ਮੁਕਾਬਲੇਬਾਜ਼ੀ ਵੀ ਲਿਆਂਦੀ ਜਾਵੇਗੀ। ਅਜਿਹਾ ਕਰਕੇ ਫੋਰਡ ਸਰਕਾਰ ਓਨਟਾਰੀਓ ਵਿੱਚ ਇੰਸ਼ੋਰੈਂਸ ਦੀਆਂ ਦਰਾਂ ਨੂੰ ਨਿਯੰਤਰਿਤ ਕਰਨਾ ਚਾਹੁੰਦੀ ਹੈ ਤੇ ਇਸ ਦੇ ਨਾਲ ਹੀ ਸਿਸਟਮ ਦਾ ਆਧੁਨਿਕੀਕਰਨ ਵੀ ਕਰਨਾ ਚਾਹੁੰਦੀ ਹੈ। · ਇਸ ਦੌਰਾਨ ਮਿਲਟਨ ਤੋਂ ਐਮਪੀਪੀ ਪਰਮ ਗਿੱਲ ਦੇ ਪ੍ਰਸਤਾਵਿਤ ਬਿੱਲ ਉੱਤੇ ਵੀ ਕੰਮ ਕੀਤਾ ਜਾ ਰਿਹਾ ਹੈ। ਜੇ ਇਸ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਉਨ੍ਹਾਂ ਨਾਲ ਸਿਰਫ ਇਸ ਕਾਰਨ ਵਿਤਕਰਾ ਨਹੀਂ ਕੀਤਾ ਜਾ ਸਕਦਾ ਕਿ ਉਹ ਕਿੱਥੇ ਰਹਿੰਦੇ ਹਨ।· ਇਸ ਦੇ ਨਾਲ ਹੀ ਵਧੇਰੇ ਆਧੁਨਿਕ ਆਟੋ ਇੰਸ਼ੋਰੈਂਸ ਸੈਕਟਰ, ਜਿਸ ਵਿੱਚ ਇਲੈਕਟ੍ਰੌਨਿਕ ਕਮਿਊਨਿਕੇਸ਼ਨਜ਼, ਆਟੋ ਇੰਸ਼ੋਰੈਂਸ ਦਾ ਇਲੈਕਟ੍ਰੌਨਿਕ ਸਬੂਤ ਹੋਵੇ, ਲਈ ਖਰੜਾ ਤਿਆਰ ਕਰਨਾ · ਇਸ ਤੋਂ ਇਲਾਵਾ ਪੂਰੀ ਤਰ੍ਹਾਂ ਇਲੈਕਟ੍ਰੌਨਿਕ ਵਪਾਰ ਬਣਾਉਣਾ, ਜਿਵੇਂ ਕਿ ਅਜੋਕੇ ਸਮੇਂ ਵਿੱਚ ਹੋਰਨਾਂ ਵਿੱਤੀ ਸੰਸਥਾਵਾਂ-ਬੈਂਕ ਤੇ ਕ੍ਰੈਡਿਟ ਯੂਨੀਅਨਜ਼ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ।ਫੈਡੇਲੀ ਨੇ ਆਖਿਆ ਕਿ ਆਟੋ ਇੰਸ਼ੋਰੈਂਸ ਦੀ ਘੱਟ ਦਰਾਂ ਤੋਂ ਭਾਵ ਹੈ ਕਿ ਅਸੀਂ ਵਧੇਰੇ ਪੈਸਾ ਟੈਕਸਦਾਤਾਵਾਂ ਦੀ ਜੇਬ੍ਹ ਵਿੱਚ ਪਾ ਰਹੇ ਹਾਂ।


Tags :


Des punjab
Shane e punjab
Des punjab