DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਟਰੂਡੋ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ
Date : 2019-01-09 PM 01:35:22 | views (23)

 ਓਟਾਵਾ , ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਜਾਪਾਨੀ ਹਮਰੁਤਬਾ ਸ਼ਿੰਜੋ ਆਬੇ ਨਾਲ ਟੈਲੀਫੋਨ 'ਤੇ ਗੱਲ ਬਾਤ ਕੀਤੀ। ਜਾਪਾਨ ਦੀ ਯੋਜਨਾ ਸੀ ਕਿ ਵ੍ਹੇਲ ਦਾ ਵਪਾਰਕ ਸ਼ਿਕਾਰ ਫਿਰ ਤੋਂ ਸ਼ੁਰੂ ਹੋ ਜਾਵੇ। ਪ੍ਰਧਾਨ ਮੰਤਰੀ ਦਫਤਰ ਤੋਂ ਜਾਰੀ ਬਿਆਨ ਮੁਤਾਬਕ,''ਟਰੂਡੋ ਨੇ ਵ੍ਹੇਲ ਮੱਛੀਆਂ ਦੀ ਸੁਰੱਖਿਆ ਦੇ ਮਹੱਤਵਪੂਰਣ ਮੁੱਦੇ ਨੂੰ ਚੁੱਕਿਆ ਅਤੇ ਇਸ ਦੇ ਨਾਲ ਹੀ ਵ੍ਹੇਲ ਦੀਆਂ ਪ੍ਰਜਾਤੀਆਂ (ਨਸਲਾਂ) ਦੀ ਸੁਰੱਖਿਆ ਲਈ ਕੌਮਾਂਤਰੀ ਸਾਂਝੇਦਾਰਾਂ ਨਾਲ ਕੰਮ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ।'' ਜ਼ਿਕਰਯੋਗ ਹੈ ਕਿ ਜਾਪਾਨ ਨੇ ਪਿਛਲੇ ਮਹੀਨੇ ਘੋਸ਼ਣਾ ਕੀਤੀ ਸੀ ਕਿ ਉਹ 'ਕੌਮਾਂਤਰੀ ਵ੍ਹੇਲਿੰਗ ਕਮਿਸ਼ਨ' ਤੋਂ ਵੱਖ ਹੋ ਰਿਹਾ ਹੈ ਅਤੇ ਉਹ ਇਸ ਸਾਲ ਤੋਂ ਵ੍ਹੇਲ ਦਾ ਵਪਾਰਕ ਸ਼ਿਕਾਰ ਫਿਰ ਤੋਂ ਸ਼ੁਰੂ ਕਰੇਗਾ। ਜਾਪਾਨ ਦੀ ਇਸ ਘੋਸ਼ਣਾ ਦੀ ਕਈ ਅਧਿਕਾਰੀਆਂ ਅਤੇ ਵੇਲ੍ਹ ਸ਼ਿਕਾਰ ਦੇ ਵਿਰੋਧੀ ਦੇਸ਼ਾਂ ਨੇ ਨਿੰਦਾ ਕੀਤੀ ਹੈ। ਦੁਨੀਆ 'ਚ ਵ੍ਹੇਲ ਦੀ ਸੁਰੱਖਿਆ ਲਈ 1946 'ਚ  'ਕੌਮਾਂਤਰੀ ਵ੍ਹੇਲਿੰਗ ਕਮਿਸ਼ਨ' ਦੀ ਸਥਾਪਨਾ ਕੀਤੀ ਗਈ ਸੀ।

 

Tags :


Des punjab
Shane e punjab
Des punjab