DES PANJAB Des punjab E-paper
Editor-in-chief :Braham P.S Luddu, ph. 403-293-9393
ਲੰਡਨ ਦੇ ਹਵਾਈ ਅੱਡੇ 'ਤੇ ਡ੍ਰੋਨ ਨੇ ਫੇਰ ਪਾਇਆ ਭੜਥੂ
Date : 2019-01-09 PM 01:13:56 | views (26)

 ਲੰਡਨ: ਗੈਟਵਿਕ ਹਵਾਈ ਅੱਡੇ 'ਤੇ ਡਰੋਨ ਵੇਖੇ ਜਾਣ ਤੋਂ ਬਾਅਦ ਉਡਾਣਾਂ ਰੱਦ ਕੀਤੇ ਜਾਣ ਮਗਰੋਂ ਹੁਣ ਕੁਝ ਅਜਿਹਾ ਹੀ ਮਾਮਲਾ ਲੰਡਨ ਦੇ ਨਾਮੀ ਹੀਥਰੋ ਹਵਾਈ ਅੱਡੇ 'ਤੇ ਵੀ ਵਾਪਰਿਆ। ਹੀਥਰੋ ਹਵਾਈ ਅੱਡੇ ਵੱਲੋਂ ਕੀਤੇ ਗਏ ਟਵੀਟ ਵਿੱਚ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਮੈੱਟ ਪੁਲਿਸ ਨਾਲ ਮਿਲ ਕੇ ਕਿਸੇ ਵੀ ਕਿਸਮ ਦੀ ਸੁਰਖਿਆ ਨੂੰ ਖਤਰਾ ਪੇਸ਼ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ।ਦੱਸਿਆ ਗਿਆ ਕਿ ਸਾਵਧਾਨੀ ਵਰਤਦੇ ਹੋਏ ਕੁਝ ਉਡਾਣਾਂ ਨੂੰ ਰੋਕ ਦਿੱਤਾ ਗਿਆ ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਗੈਟਵਿਕ ਏਅਰਪੋਰਟ ਦੇ ਹਵਾਈ ਖੇਤਰ ਵਿੱਚ ਦੋ ਡ੍ਰੋਨ ਦੇਖੇ ਗਏ ਸਨ। ਇਸ ਤੋਂ ਬਾਅਦ ਕਰੀਬ 760 ਫਲਾਈਟਾਂ ਰੱਦ ਕਰਨੀਆਂ ਪਈਆਂ ਸਨ। ਇਸ ਕਾਰਨ ਕਰੀਬ 1 ਲੱਖ 10 ਹਜ਼ਾਰ ਯਾਰਤੀ ਸਫਰ ਨਹੀਂ ਕਰ ਪਾਏ ਸਨ। ਡ੍ਰੋਨ ਦੇਖੇ ਜਾਣ ਤੋਂ ਬਾਅਦ ਰਨਵੇ ਵੀ ਬੰਦ ਰੱਖਿਆ ਗਿਆ ਸੀ। ਜਾਂਚ ਤੋਂ ਬਾਅਦ ਹੀ ਹਵਾਈ ਅੱਡਾ ਖੋਲ੍ਹਿਆ ਗਿਆ ਸੀ। ਤਾਜ਼ਾ ਮਾਮਲੇ ਵਿੱਚ ਪੁਲਿਸ ਨੇ ਅਪਰਾਧਕ ਜਾਂਚ ਆਰੰਭ ਦਿੱਤੀ ਹੈ।

 

Tags :


Des punjab
Shane e punjab
Des punjab