DES PANJAB Des punjab E-paper
Editor-in-chief :Braham P.S Luddu, ph. 403-293-9393
ਕਰਤਾਰਪੁਰ ਸਾਹਿਬ ਪਾਕਿ ਤੇ ਸਿੱਖਾਂ ਵਿਚਾਲੇ ਭਾਈਚਾਰੇ ਦਾ ਲਾਂਘਾ: ਆਸ਼ੀਸ਼ ਸਿੰਘ
Date : 2018-12-24 PM 01:04:04 | views (15)

 ਇਸਲਾਮਾਬਾਦ, ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਇੱਕੋ-ਇੱਕ ਸਿੱਖ ਟੈਕਸੀ ਡਰਾਇਵਰ ਆਸ਼ੀਸ਼ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਪਾਕਿਸਤਾਨ ਸਰਕਾਰ ਨੇ ਸਮੁੱਚੇ ਵਿਸ਼ਵ ਦੇ ਸਿੱਖਾਂ ਦੇ ਦਿਲ ਜਿੱਤ ਲਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸਿੱਖ ਹੁਣ ਆਪਣੇ ਦੇਸ਼ ਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰ ਕਰਨਗੇ ਅਤੇ ਅਮਨ ਕਾਇਮ ਰੱਖਣ ਪ੍ਰਤੀ ਦ੍ਰਿੜ੍ਹ ਰਹਿਣਗੇ। ਸ੍ਰੀ ਆਸ਼ੀਸ਼ ਸਿੰਘ ਨੇ ਕਿਹਾ ਕਿ ਇਹ ਮਹਿਜ਼ ਇੱਕ ਸਰਹੱਦ ਨਹੀਂ ਹੈ, ਸਗੋਂ ਇਹ ਪਾਕਿਸਤਾਨੀਆਂ ਅਤੇ ਸਿੱਖਾਂ ਵਿਚਾਲੇ ਭਾਈਚਾਰੇ ਦਾ ਲਾਂਘਾ ਹੈ। ਪਾਕਿਸਤਾਨੀ ਅਖ਼ਬਾਰ ‘ਐਕਸਪ੍ਰੈੱਸ ਟ੍ਰਿਬਿਊਨ' ਵੱਲੋਂ ਪ੍ਰਕਾਸਿ਼ਤ ਜ਼ੁਲਫਿ਼ਕਾਰ ਬੇਗ ਦੀ ਰਿਪੋਰਟ ਮੁਤਾਬਕ ਸ੍ਰੀ ਆਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਇਸਲਾਮਾਬਾਦ ਸਥਿਤ ਸਰਕਾਰੀ ਸਕੂਲ 'ਚ ਪੜ੍ਹਾਉਂਦੇ ਸਨ ਤੇ ਉਨ੍ਹਾਂ ਦੇ ਪੁਰਖੇ ਹਿੰਦੂ ਸਨ। ਵਲਪਿੰਡੀ ਦੇ ਸੇਂਟ ਜੋਨਸ ਸਕੂਲ 'ਚ ਮੁਢਲੀ ਸਿੱਖਿਆ ਹਾਸਲ ਕਰਨ ਵਾਲੇ ਸ੍ਰੀ ਅਸ਼ੀਸ਼ ਸਿੰਘ ਨੇ ਦੱਸਿਆ ਕਿ ਉਹ ਗ੍ਰੇਸੀ ਲਾਈਨ ਚੱਕਲਾਲਾ ਸਥਿਤ ਗੁਰਦੁਆਰਾ ਸਾਹਿਬ 'ਚ ਜਾਂਦੇ ਹਨ। ‘ਜਦੋਂ ਮੇਰੇ ਮਾਪਿਆਂ ਨੂੰ ਸ਼ੱਕਰ ਰੋਗ ਹੋ ਗਿਆ ਸੀ, ਤਦ ਮੈਨੂੰ ਬਹੁਤ ਜਿ਼ਆਦਾ ਮਾਨਸਿਕ ਦਬਾਅ 'ਚੋਂ ਲੰਘਣਾ ਪਿਆ ਸੀ। ਮੈਨੂੰ ਚਿੰਤਾ ਇਸ ਗੱਲ ਦੀ ਸੀ ਕਿ ਮੇਰਾ ਗੁਜ਼ਾਰਾ ਕਿਵੇਂ ਸੰਭਵ ਹੋਵੇਗਾ।' ਮੈਟ੍ਰਿਕ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਸ੍ਰੀ ਆਸ਼ੀਸ਼ ਸਿੰਘ ਨੇ ਪਹਿਲਾਂ ਡਰਾਈਵਿੰਗ ਸਿੱਖੀ। ਚੰਗੀ ਤਰ੍ਹਾਂ ਡਰਾਈਵਿੰਗ ਸਿੱਖਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨੂੰ ਇੱਕ ਪ੍ਰਾਈਵੇਟ ਟੈਕਸੀ ਖ਼ਰੀਦ ਕੇ ਦੇਣ ਲਈ ਕਿਹਾ। ‘ਜਦੋਂ ਮੈਂ ਇਸਲਾਮਾਬਾਦ 'ਚ ਡਰਾਈਵਿੰਗ ਟੈਸਟ ਦੇਣ ਲਈ ਗਿਆ, ਤਦ ਅਧਿਕਾਰੀਆਂ ਨੇ ਮੈਨੂੰ ਬਹੁਤ ਸਾਥ ਦਿੱਤਾ ਤੇ ਮੈਨੂੰ ਟੈਸਟ ਪਾਸ ਕਰਨ ਤੋਂ ਬਾਅਦ ਲਾਇਸੈਂਸ ਜਾਰੀ ਕੀਤਾ। ਆਸ਼ੀਸ਼ ਸਿੰਘ ਦੇ ਯਾਤਰੀਆਂ ਵਿੱਚ ਕਾਲਜਾਂ ਤੇ ਯੂਨੀਵਰਸਿਟੀਜ਼ ਦੇ ਵਿਦਿਆਰਥੀਆਂ ਤੋਂ ਲੈ ਕੇ ਬੱਚੇ, ਬਜ਼ੁਰਗ ਸਭ ਸ਼ਾਮਲ ਹੁੰਦੇ ਹਨ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਹਿੰਦੂ ਧਰਮ ਨੂੰ ਤਿਆਗ ਕੇ ਸਿੱਖ ਧਰਮ ਨੂੰ ਅਪਣਾ ਲਿਆ ਸੀ, ਤਦ ਉਸ ਦੇ ਮਾਪੇ ਉਸ ਤੋਂ ਕਾਫ਼ੀ ਨਾਰਾਜ਼ ਹੋਏ ਸਨ।   

 


Tags :


Des punjab
Shane e punjab
Des punjab