DES PANJAB Des punjab E-paper
Editor-in-chief :Braham P.S Luddu, ph. 403-293-9393
6 ਸਾਲਾਂ ਪਿੱਛੋਂ ਪਾਕਿ ਜੇਲ੍ਹ 'ਚੋਂ ਭਾਰਤ ਪਰਤਿਆ ਹਾਮਿਦ ਅਨਸਾਰੀ
Date : 2018-12-18 PM 12:43:56 | views (30)

 ਪਾਕਿਸਤਾਨ ਸਰਕਾਰ ਨੇ ਭਾਰਤੀ ਨਾਗਰਿਕ ਹਾਮਿਦ ਨੇਹਲ ਅਨਸਾਰੀ ਨੂੰ ਅੱਜ ਛੇ ਸਾਲਾਂ ਪਿੱਛੋਂ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ। ਅਨਸਾਰੀ ਨੂੰ ਸਾਲ 2012 'ਚ ਜਾਸੂਸੀ ਦੇ ਦੋਸ਼ ਹੇਠ ਪਾਕਿਸਤਾਨ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਅੱਜ ਮੰਗਲ਼ਵਾਰ ਸ਼ਾਮੀਂ ਵਾਹਗਾ-ਅਟਾਰੀ ਬਾਰਡਰ ਰਾਹੀਂ ਭਾਰਤ ਦਾਖ਼ਲ ਹੋਇਆ। 33 ਸਾਲਾ ਅਨਸਾਰੀ ਨੂੰ ਪਾਕਿਸਤਾਨ 'ਚ 2012 ਦੌਰਾਨ ਖ਼ੁਫ਼ੀਆ ਏਜੰਸੀਆਂ ਨੇ ਫੜਿਆ ਸੀ। ਦਰਅਸਲ, ਉਹ ਉੱਤਰ-ਪੱਛਮੀ ਪਾਕਿਸਤਾਨ 'ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਇਆ ਸੀ। ਉਹ ਉਸ ਔਰਤ ਨੂੰ ਮਿਲਣਾ ਚਾਹੁੰਦਾ ਸੀ, ਜਿਸ ਦਾ ਉਹ ਆਨਲਾਈਨ ਦੋਸਤ ਬਣਿਆ ਸੀ। ਫਿਰ ਫ਼ੌਜੀ ਅਦਾਲਤ ਨੇ ਉਸ 'ਤੇ ਮੁਕੱਦਮਾ ਚਲਾਇਆ ਤੇ 2015 'ਚ ਉਸ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ।ਮੁੰਬਈ ਦੇ ਜੰਮਪਲ਼ ਅਨਸਾਰੀ 'ਤੇ ਜਾਅਲੀ ਪਾਕਿਸਤਾਨੀ ਸ਼ਨਾਖ਼ਤੀ ਕਾਰਡ ਰੱਖਣ ਦਾ ਇਲਜ਼ਾਮ ਲਾਇਆ ਗਿਆ ਸੀ।ਹਾਮਿਦ ਅਨਸਾਰੀ ਇੱਕ ਸਾਫ਼ਟਵੇਅਰ ਇੰਜੀਨੀਅਰ ਹੈ। ਖ਼ੈਬਰ-ਪਖ਼ਤੂਨਖ਼ਵਾ 'ਚ ਕੋਹਾਟ ਵਿਖੇ ਜਦੋਂ ਉਸ ਨੂੰ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਭਾਰਤ 'ਚ ਉਸ ਸਨੂੰ ਗੁੰਮਸ਼ੁਦਾ ਐਲਾਨ ਦਿੱਤਾ ਗਿਆ ਸੀ। ਫਿਰ ਪੇਸ਼ਾਵਰ ਹਾਈ ਕੋਰਟ ਨੂੰ ਦੱਸਿਆ ਗਿਆ ਸੀ ਕਿ ਉਹ ਪਾਸਿਕਤਾਨੀ ਫ਼ੌਜ ਦੀ ਹਿਰਾਸਤ ਵਿੱਚ ਹੈ ਤੇ ਫ਼ੌਜੀ ਅਦਾਲਤ 'ਚ ਉਸ ਦੀ ਸੁਣਵਾਈ ਚੱਲ ਰਹੀ ਹੈ। ਉਸ ਦੀ ਮਾਂ ਫ਼ੌਜ਼ੀਆ ਅਨਸਾਰੀ ਜੇ ਪਾਕਿਸਤਾਨੀ ਵਕੀਲਾਂ ਰਾਹੀਂ ਇੱਕ ਪਟੀਸ਼ਨ ਦਾਖ਼ਲ ਨਾ ਕਰਦੇ, ਤਾਂ ਸ਼ਾਇਦ ਅੱਜ ਹਾਮਿਦ ਦਾ ਕੁਝ ਪਤਾ ਨਾ ਲੱਗਦਾ। ਉਸ ਪਟੀਸ਼ਨ ਦੇ ਆਧਾਰ 'ਤੇ ਹਾਮਿਦ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਤੇ ਇਹ ਮਾਮਲਾ ਸਭ ਦੇ ਸਾਹਮਣੇ ਆ ਗਿਆ।ਹਾਮਿਦ ਦੀ ਮਾਂ ਨੇ ਕਿਹਾ ਕਿ ਹਾਮਿਦ ਦੀ ਰਿਹਾਈ ਇਨਸਾਨੀਅਤ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਵੀਜ਼ੇ ਤੋ਼ ਬਗ਼ੈਰ ਜਾਣਾ ਨਹੀਂ ਸੀ ਚਾਹੀਦਾ।   


Tags :


Des punjab
Shane e punjab
Des punjab