DES PANJAB Des punjab E-paper
Editor-in-chief :Braham P.S Luddu, ph. 403-293-9393
ਜੱਥੇਦਾਰ ਦਾਦੂਵਾਲ ਨੇ 8 ਜਨਵਰੀ ਨੂੰ ਰਣਸੀਂਹ ਕਲਾਂ (ਮੋਗਾ) 'ਚ ਰੱਖੀ ਕਨਵੈਨਸ਼ਨ
Date : 2018-12-18 PM 12:38:04 | views (14)

 ਛੇ ਮਹੀਨੇ ਬਰਗਾੜੀ ਵਿਖੇ ਮੋਰਚਾ ਚਲਾਉਣ ਵਾਲੇ ਮੁਤਵਾਜ਼ੀ ਜੱਥੇਦਾਰਾਂ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਆਪਸੀ ਮਤਭੇਦ ਅੱਜ ਉਸ ਵੇਲੇ ਹੋਰ ਵੀ ਜਿ਼ਆਦਾ ਵਧਦੇ ਵਿਖਾਈ ਦਿੱਤੇ, ਜਦੋਂ ਜੱਥੇਦਾਰ ਦਾਦੂਵਾਲ ਨੇ ਆਉਂਦੀ 8 ਜਨਵਰੀ ਨੂੰ ਮੋਗਾ ਜਿ਼ਲ੍ਹੇ ਦੇ ਪਿੰਡ ਰਣਸੀਂਹ ਕਲਾਂ ਵਿਖੇ ਇੱਕ ਕਨਵੈਨਸ਼ਨ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਅੱਜ ਜੱਥੇਦਾਰ ਦਾਦੂਵਾਲ ਤੇ ਉਨ੍ਹਾਂ ਦੇ ਸਮਰਥਕ ਅਕਾਲੀ ਦਲ-1920 ਦੇ ਆਗੂ ਬੂਟਾ ਸਿੰਘ ਦੇ ਸੱਦੇ 'ਤੇ ਰੱਖੀ ਮੀਟਿੰਗ 'ਚ ਸ਼ਾਮਲ ਹੋਏ। ਇੱਥੇ ਵਰਨਣਯੋਗ ਹੈ ਕਿ 8 ਜਨਵਰੀ ਨੂੰ ਜੱਥੇਦਾਰ ਦਾਦੂਵਾਲ ਤੇ ਉਨ੍ਹਾਂ ਦੇ ਧੜੇ ਦੀ ਕਨਵੈਨਸ਼ਨ ਜਿਹੜੇ ਪਿੰਡ ਰਣਸੀਂਹ ਕਲਾਂ 'ਚ ਰੱਖੀ ਗਈ ਹੈ, ਉਹ ਸ੍ਰੀ ਬੂਟਾ ਸਿੰਘ ਦਾ ਹੀ ਪਿੰਡ ਹੈ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਜੱਥੇਦਾਰ ਧਿਆਨ ਸਿੰਘ ਮੰਡ ਹੁਰਾਂ ਨੇ ਜਿਹੜੀ ਮੀਟਿੰਗ ਆਉਂਦੀ 20 ਦਸੰਬਰ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਰੱਖੀ ਸੀ, ਉਹ ਹੁਣ 10 ਜਨਵਰੀ, 2019 ਨੂੰ ਹੋਵੇਗੀ।   

 


Tags :


Des punjab
Shane e punjab
Des punjab