DES PANJAB Des punjab E-paper
Editor-in-chief :Braham P.S Luddu, ph. 403-293-9393
ਸ਼ੂਟਿੰਗ ਕੈਂਪ ਲਈ ਚੁਣੀ ਗਈ ਮਾਨਸਾ ਦੀ ਪ੍ਰਦੀਪ ਕੌਰ
Date : 2018-12-18 PM 12:34:44 | views (24)

  ਮਾਨਸਾ ਦੇ ਨਜ਼ਦੀਕੀ ਪਿੰਡ ਦੋਦੜਾ ਦੀ ਰਹਿਣ ਵਾਲੀ ਅਤੇ ਦਸ਼ਮੇਸ਼ ਗਰ੍ਲ੍ਸ ਕਾਲਜ ਬਾਦਲ ਦੀ ਸਟੂਡੈਂਟ ਪ੍ਰਦੀਪ ਕੌਰ ਸਿੱਧੂ ਨੇ ਸਕੂਲ ਸਮੇਂ ਤੋਂ ਹੀ ਸ਼ੂਟਿੰਗ ਗੇਮ ਦੀ ਸ਼ੁਰੂਆਤ ਕੀਤੀ ਸੀ। ਮਾਨਸਾ ਜਿਲ੍ਹੇ ਵਿੱਚ ਸ਼ੂਟਿੰਗ ਦੇ ਲਈ ਕੋਈ ਵਧੀਆ ਇੰਤਜ਼ਾਮ ਨਾ ਹੋਣ ਦੇ ਕਾਰਨ ਅਤੇ ਪ੍ਰਦੀਪ ਕੌਰ ਦੀ ਖੇਡ ਵਿੱਚ ਰੁੱਚੀ ਨੂੰ ਦੇਖਦੇ ਹੋਏ ਇਸਦੇ ਪਰਿਵਾਰ ਵਾਲਿਆਂ ਨੇ ਘਰ ਦੇ ਵਿੱਚ ਹੀ ਸ਼ੂਟਿੰਗ ਰੇਂਜ ਬਣਵਾ ਕੇ ਉਸਨੂੰ ਉੱਥੇ ਹੀ ਪ੍ਰੈਕਟਿਸ ਕਰਵਾ ਦਿੱਤੀ।

ਜਿਸਦੇ ਬਾਅਦ ਪ੍ਰਦੀਪ ਕੌਰ ਨੇ ਨੋਰਥ ਜ਼ੋਨ ਦੇ ਜੂਨੀਅਰ ਵਰਗ ਅਤੇ ਯੂਥ ਵਿੰਗ ਵਰਗ ਵਿੱਚ ਬਰੌਂਜ਼ ਮੈਡਲ ਪ੍ਰਾਪਤ ਕੀਤਾ। ਪ੍ਰਦੀਪ ਕੌਰ ਨੇ ਦੱਸਿਆ ਕਿ 62ਵੀ ਗੇਮਜ ਦੇ ਮਿਕਸਡ ਡਬਲ ਮੁਕਾਬਲੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਖਿਡਾਰੀ ਸ਼ਾਮਿਲ ਹੋਏ ਤੇ ਉਨ੍ਹਾਂ ਵਿੱਚੋਂ ਅੱਠ ਟੀਮਾਂ ਨੂੰ ਚੁਣਿਆ ਗਿਆ। ਜਿਸ ਵਿੱਚ ਉਸਨੇ ਦੱਸਿਆ ਕਿ ਉਹ ਤੇ ਚੀਮਾ ਪੰਜਾਬ ਦੀ ਟੀਮ ਦੇ ਲਈ ਚੁਣੇ ਗਏ ਹਨ। ਇੰਡੀਆ ਟੀਮ ਦੇ ਲਈ ਸਲੈਕਸ਼ਨ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਨੇ ਤੇ ਉਸਦੇ ਸਕੂਲ ਵੱਲੋਂ ਉਸਦੀ ਸ਼ੂਟਿੰਗ ਦੀ ਟ੍ਰੇਨਿੰਗ ਹੋਰ ਵੀ ਜ਼ਿਆਦਾ ਕੜੀ ਕਰ ਦਿੱਤੀ ਗਈ। ਪ੍ਰਦੀਪ ਕੌਰ ਦੇ ਪਿਤਾ ਗਮਦੂਰ ਸਿੰਘ ਨੇ ਦੱਸਿਆ ਕਿ ਖੇਡੋ ਇੰਡੀਆ ਦੇ ਤਹਿਤ ਇਨ੍ਹਾਂ ਦੀ ਬੇਟੀ ਦੀ ਦੱਸ ਮੀਟਰ ਦੀ ਏਅਰ ਪਿਸਟਲ ਦੇ ਲਈ ਪੰਜਾਬ ਦੀ ਟੀਮ ਦੇ ਲਈ ਚੁਣੀ ਗਈ ਹੈ। ਉਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਉਨ੍ਹਾਂ ਦੀ ਬੇਟੀ ਵੜਿਆ ਪ੍ਰਦਰਸ਼ਨ ਕਰ ਕੇ ਦੇਸ਼ ਤੇ ਰਾਜ ਦੋਨਾਂ ਦਾ ਨਾਮ ਰੌਸ਼ਨ ਕਰੇਗੀ। ਤੁਹਾਨੂੰ ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਗੇਮਾਂ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਮੱਲਾਂ ਮਾਰੀਆਂ ਹਨ। ਬੀਤੇ ਕੁਝ ਦਿਨ ਪਹਿਲਾਂ ਦੁਬਈ ਦੀਆਂ ਗੇਮਾਂ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਪੂਰੇ ਦੇਸ਼ ਵਿੱਚ ਨਾਮ ਰੋਸ਼ਨ ਕੀਤਾ ਸੀ। ਦੁਬਈ ਵਿੱਚ ਹੋਈਆਂ ਦੁਬਈ ਇੰਟਰਨੈਸ਼ਨਲ ਗੇਮਾਂ ਅਤੇ ਜਿਮਨਾਸਟਿਕ ਕੱਪ 2018 ਵਿੱਚ ਹੋਏ ਮੁਕਾਬਲਿਆਂ ਵਿੱਚ ਭਾਰਤ ਦੀ ਟੀਮ ਵਿੱਚ ਖੇਡ ਰਹੀ ਅੰਮ੍ਰਿਤਸਰ ਦੇ ਅਲੱਗ-ਅਲੱਗ ਸਕੂਲਾਂ ਤੇ ਖਾਲਸਾ ਕਾਲਜ ਦੀਆ ਕੁੱਲ 14 ਲੜਕੀਆਂ ਨੇ ਦੇਸ਼ ਦੇ ਲਈ ਕੁੱਲ 40 ਮੈਡਲ ਜਿੱਤੇ। ਜਿਨ੍ਹਾਂ ਵਿੱਚ 17 ਗੋਲਡ ਮੈਡਲ, 8 ਸਿਲਵਰ ਮੈਡਲ ਤੇ 15 ਬਰੌਂਜ਼ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।ਜਿਨ੍ਹਾਂ ਦਾ ਅੱਜ ਰਾਜਾਸਾਂਸੀ ਦੇ ਹਵਾਈ ਅੱਡੇ ਤੇ ਪਹੁੰਚਣ ਤੇ ਸਕੂਲਾਂ ਤੇ ਬੱਚਿਆਂ ਦੇ ਮਾਤਾ-ਪਿਤਾ ਦੁਆਰਾ ਢੋਲ ਤੇ ਸਕੂਲੀ ਬੈਂਡ ਵਜਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਮੈਡਲ ਜਿੱਤਣ ਵਾਲੇ ਬੱਚੇ ਜਿਵੇ ਹੀ ਬਾਹਰ ਆਏ ਉਨ੍ਹਾਂ ਦਾ ਫੁੱਲਾਂ ਤੇ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਗੱਲ ਕਰਦੇ ਹੋਏ ਮੈਡਲ ਜਿੱਤਣ ਵਾਲੀਆਂ ਲੜਕੀਆਂ ਨੇ ਦੱਸਿਆ ਕਿ ਉਹ ਦੁਬਈ ਵਿੱਚ ਹੋਏ ਜਿਮਨਾਸਟਿਕ ਕੱਪ ਵਿੱਚ ਮੈਡਲ ਜਿੱਤ ਕੇ ਆਈਆਂ ਹਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ। ਇਸ ਮੌਕੇ ਤੇ ਲੜਕੀਆਂ ਦੀ ਕੋਚ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ। ਲੜਕੀਆਂ ਨੇ ਮੈਡਲ ਜਿੱਤ ਕੇ ਪੂਰੇ ਭਾਰਤ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਲੜਕੀਆਂ ਨੂੰ ਇੱਜ਼ਤ ਨਹੀਂ ਦਿੰਦੇ ਉਹ ਖੁਦ ਦੇਖ ਸਕਦੇ ਹਨ ਕਿ ਅੱਜ ਦੇ ਜ਼ਮਾਨੇ ਵਿੱਚ ਲੜਕੀਆਂ ਲੜਕਿਆਂ ਦੇ ਬਰਾਬਰ ਹਨ।

Tags :


Des punjab
Shane e punjab
Des punjab