DES PANJAB Des punjab E-paper
Editor-in-chief :Braham P.S Luddu, ph. 403-293-9393
ਮੌਤ ਤੋਂ ਇਕ ਸਾਲ ਪਹਿਲਾਂ ਲਿਖਿਆ ਆਈਸਟੀਨ ਦਾ ਪੱਤਰ 20.38 ਕਰੋੜ 'ਚ ਨਿਲਾਮ
Date : 2018-12-06 PM 02:09:23 | views (12)

ਜਰਮਨੀ ਦੇ ਵਿਗਿਆਨੀ ਅਲਬਰਟ ਆਈਸਟੀਨ ਦਾ ਰੱਬ ਅਤੇ ਧਰਮ ਨੂੰ ਲੈ ਕੇ ਲਿਖਿਆ ਗਿਆ ਪੱਤਰ ਅਮਰੀਕਾ 'ਚ 28.9 ਲੱਖ ਅਮਰੀਕੀ ਡਾਲਰ (ਕਰੀਬ 20 ਕਰੋੜ 38 ਲੱਖ ਰੁਪਏ) 'ਚ ਨੀਲਾਮ ਹੋਇਆ। ਇਹ ਪੱਤਰ ਉਨ੍ਹਾਂ ਨੇ ਆਪਣੀ ਮੌਤ ਤੋਂ ਇਕ ਸਾਲ ਪਹਿਲਾਂ ਲਿਖਿਆ ਸੀ। ਨੀਲਾਮੀਘਰ ਕ੍ਰਿਸਟੀਜ ਨੇ ਇਕ ਬਿਆਨ 'ਚ ਦੱਸਿਆ ਕਿ ਨਿਲਾਮੀ ਤੋਂ ਪਹਿਲਾਂ ਇਸ ਪੱਤਰ ਦੀ ਕੀਮਤ 15 ਲੱਖ ਡਾਲਰ (ਕਰੀਬ 10 ਕਰੋੜ 58 ਲੱਖ ਰੁਪਏ) ਆਂਕੀ ਗਈ ਸੀ। ਦੋ ਪੰਨਿਆਂ ਦਾ ਇਹ ਪੱਤਰ 3 ਜਨਵਰੀ 1954 ਨੂੰ ਜਰਮਨੀ ਦੇ ਦਾਰਸ਼ਨਿਕ ਏਰਿਕ ਗਟਕਾਈਡ ਨੂੰ ਲਿਖਿਆ ਸੀ, ਜਿਨ੍ਹਾਂ ਆਈਸਟੀਨ ਨੂੰ ਆਪਣੀ ਕਿਤਾਬ ‘ਚੂਜ਼ ਲਾਈਫ : ਦ ਬਿਬਲਿਕਲ ਕੌਲ ਟੂ ਰਿਵੋਲਟ’ ਦੀ ਇਕ ਕਾਪੀ ਭੇਜੀ ਸੀ। ਆਈਸਟੀਨ ਨੇ ਆਪਣੇ ਪੱਤਰ 'ਚ ਲਿਖਿਆ ਸੀ, ਮੇਰੇ ਲਈ ਭਗਵਾਨ ਸ਼ਬਦ ਦਾ ਅਰਥ ਕੋਈ ਨਹੀਂ ਸਗੋਂ ਮਨੁੱਖ ਦੇ ਪ੍ਰਗਟਾਵੇ ਅਤੇ ਕਮਜ਼ੋਰੀ ਦਾ ਪ੍ਰਤੀਕ ਹੈ। ਬਾਈਬਲ ਇਕ ਪੂਜਨੀਕ ਕਿਤਾਬ ਹੈ, ਪ੍ਰੰਤੂ ਹੁਣ ਵੀ ਪੁਰਾਤਨ ਪ੍ਰੰਪਰਾਵਾਂ ਦਾ ਸੰਗ੍ਰਿਹ ਹੈ। ਉਨ੍ਹਾਂ ਲਿਖਿਆ ਕਿ ਕੋਈ ਵਿਆਖਿਆ ਨਹੀਂ ਹੈ, ਨਾ ਹੀ ਕੋਈ ਰਹੱਸ ਅਹਿਮੀਅਤ ਰੱਖਦਾ ਹੈ, ਜੋ ਮੇਰੇ ਇਸ ਰੁਖ 'ਚ ਕੁਝ ਬਦਲਾਅ ਲਿਆ ਸਕੇ।


Tags :


Des punjab
Shane e punjab
Des punjab