DES PANJAB Des punjab E-paper
Editor-in-chief :Braham P.S Luddu, ph. 403-293-9393
ਮੱਧ ਪ੍ਰਦੇਸ਼ : ਅਣਪਛਾਤੇ ਲੋਕਾਂ ਨੇ ਆਰਪੀਐਫ 'ਤੇ ਕੀਤੀ ਪੱਥਰਬਾਜ਼ੀ, ਏਕੇ47 ਖੋਹੀ
Date : 2018-12-06 PM 01:57:58 | views (12)

 ਮੱਧ ਪ੍ਰਦੇਸ਼ ਦੇ ਉਜੈਨ 'ਚ ਵੀਰਵਾਰ ਨੂੰ ਅਣਪਛਾਤੇ ਲੋਕਾਂ ਨੇ ਰੇਲਵੇ ਸੁਰੱਖਿਆ ਬਲ (ਆਰਪੀਐਫ) ਦੇ ਜਵਾਨ ਦੀ ਇਕ ਏਕੇ-47 ਰਾਈਫਲ ਖੋਹ ਲਈ ਅਤੇ ਮੌਕੇ ਤੋਂ ਭੱਜ ਗਏ। ਸੁਪਰਡੈਂਟ ਆਫ ਪੁਲਿਸ (ਐਸਪੀ) ਸਚਿਨ ਅਤੁਲਕਰ ਨੇ ਕਿਹਾ ਕਿ ਉਜੈਨ ਤੋਂ ਕਰੀਬ 50 ਕਿਲੋਮੀਟਰ ਦੂਰ ਬੜਨਗਰ ਕੋਲ ਹੋਈ ਇਸ ਘਟਨਾ 'ਚ ਦੋ ਰੇਲਵੇ ਸੁਰੱਖਿਆ ਬਲ ਦੇ ਜਵਾਨ ਜ਼ਖਮੀ ਹੋਏ ਹਨ। ਐਸਪੀ ਨੇ ਦੱਸਿਆ ਕਿ ਸੁੰਦਰਾਬਾਦ ਇਲਾਕੇ 'ਚ ਰੇਲਵੇ ਸੁਰੱਖਿਆ ਬਲ ਦੇ ਜਵਾਨ ਆਪਣੀ ਡਿਊਟੀ 'ਤੇ ਪੈਟਰੋਲਿੰਗ ਕਰ ਰਹੇ ਸਨ ਕਿ ਉਨ੍ਹਾਂ ਦੇਖਿਆ ਕਿ ਕਰੀਬ ਦਸ ਲੋਕ ਸ਼ੌਚ ਕਰ ਰਹੇ ਹਨ। ਉਨ੍ਹਾਂ ਨੂੰ ਰੋਕਿਆ। ਅਤੁਲਕਰ ਨੇ ਕਿਹਾ ਕਿ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਪੱਥਰਬਾਜੀ ਕੀਤੀ, ਜਿਸ 'ਚ ਦੋ ਜਵਾਨ ਮਾਮੂਲੀ ਤੌਰ 'ਤੇ ਜ਼ਖਮੀ ਹੋਏ। ਉਨ੍ਹਾਂ 'ਚ ਇਕ ਦੀ ਏਕੇ-47 ਰਾਈਫਲ ਹੇਠਾਂ ਡਿੱਗ ਗਈ। ਇਸ 'ਚ 20 ਰਾਉਂਡ ਗੋਲੀ ਲੋਡ ਸੀ।

ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਥੋਂ ਰਾਈਫਲ ਚੁੱਕੀ ਅਤੇ ਮੌਕੇ 'ਤੇ ਭੱਜ ਗਏ। ਪੁਲਿਸ ਨੇ ਉਸ ਇਲਾਕੇ ਦੀ ਘੇਰਾਬੰਦੀ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।
 

Tags :


Des punjab
Shane e punjab
Des punjab