DES PANJAB Des punjab E-paper
Editor-in-chief :Braham P.S Luddu, ph. 403-293-9393
ਗੂਰੂਘਰ ਦੇ ਪੈਸਿਆਂ ਨਾਲ ਹੇਰਾਫੇਰੀ, ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਦਾ ਅਸਤੀਫ਼ਾ
Date : 2018-12-06 PM 01:56:06 | views (12)

 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਸਮੇਤ ਪੰਜ ਮੈਂਬਰਾਂ ਤੇ ਪ੍ਰਬੰਧਕ ਸਭਾ ਦੇ 10 ਹੋਰ ਮੈਂਬਰਾਂ ਨੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਕਾਰਨ ਅੱਜ ਅਸਤੀਫ਼ਾ ਦੇ ਦਿੱਤਾ ਹੈ।   ਨਵੇਂ ਮੈਬਰਾਂ ਦੀ ਚੋਣ ਲਈ ਜਨਰਲ ਹਾਊਸ ਦੀ ਬੈਠਕ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ. ਪ੍ਰਧਾਨ ਤੇ ਜਨਰਲ ਸਕੱਤਰ ਸਮੇਤ ਨਵੇਂ ਅਹੁਦੇਦਾਰਾਂ ਦੀ ਚੋਣ 21 ਦਿਨਾਂ ਬਾਅਦ ਇੱਕ ਬੈਠਕ ਕਰਕੇ ਕੀਤੀ ਜਾਵੇਗੀ। 

ਜੀ.ਕੇ. ਦੇ ਪੰਜ ਸਾਲ ਦਾ ਕਾਰਜਕਾਲ ਹੁਣ ਖ਼ਤਮ ਹੋੋ ਗਿਆ ਹੈ। 
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ  ਪਹਿਲਾਂ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਆਪਣੇ ਵੱਡੇ ਆਗੂਆਂ ਦੇ ਨਾਮ ਆਉਣ ਕਰਕੇ ਔਖੇ ਸਮੇਂ ਤੋਂ ਲੰਘ ਰਿਹਾ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੁਆਰਾ ਕੰਟਰੋਲ ਗੁਰਦੁਆਰਾ ਸੰਸਥਾ ਦੇ ਮੁਖੀ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਪਾਰਟੀ ਨੂੰ ਹੋਰ ਵੱਡਾ ਝਟਕਾ ਲੱਗਿਆ ਹੈ। ਫਰਵਰੀ 2013 ਵਿੱਚ ਮਨਜੀਤ ਜੀਕੇ ਪ੍ਰਧਾਨ ਚੁਣੇ ਗਏ ਅਤੇ ਬਾਅਦ 'ਚ 2017 'ਚ ਹੋਈਆਂ ਚੋਣਾਂ ਜਿੱਤ ਕੇ ਉਹ ਲਗਾਤਾਰ ਦੂਜੀ ਵਾਰ ਪ੍ਰਧਾਨ ਬਣੇ ਸਨ। ਗੁਰਦੁਆਰਾ ਚੋਣ ਕਮਿਸ਼ਨ ਨੂੰ 27 ਤੋਂ 30 ਦਸੰਬਰ ਦੇ ਦਰਮਿਆਨ ਚੋਣਾਂ ਕਰਾਉਣ ਲਈ ਕਿਹਾ ਗਿਆ ਸੀ।  ਦੋ ਸਾਲ ਦੇ ਬਾਅਦ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ ਅਤੇ ਆਮ ਤੌਰ 'ਤੇ ਹਰੇਕ ਚਾਰ ਸਾਲ ਬਾਅਦ ਅਹੁਦੇਦਾਰਾਂ ਦੀ ਦੋ ਸਾਲਾਂ ਦੀ ਚੋਣ ਮਾਰਚ ਵਿਚ ਅਤੇ 2021 ਵਿਚ ਜਨਰਲ ਹਾਊਸ ਦੇ ਚੋਣ ਲਈ ਕੀਤੀ ਗਈ ਸੀ।ਗੁਰਮੀਤ ਸਿੰਗ ਸ਼ੈਟੀ ਤੇ ਇੱਕ ਟੈਂਟ ਹਾਊਸ ਦੇ ਮਾਲਕ ਵਿਚਾਲੇ ਗੱਲਬਾਤ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ।  ਜਿਸ ਵਿੱਚ ਕਰੋੜਾਂ ਰੁਪਏ ਦੇ ਬਿੱਲ ਇੱਧਰ-ਉੱਧਰ ਕੀਤੇ ਜਾਣ ਦਾ ਜ਼ਿਕਰ ਸੀ।  ਜਿਸ ਤੋਂ ਬਾਅਦ ਹੀ ਮਨਜੀਤ ਸਿੰਘ ਜੀਕੇ ਨਿਸ਼ਾਨੇ ਉੱਤੇ ਆ ਗਏ ਸਨ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੁਆਰਾ ਅਸਤੀਫਾ ਦੇਣ ਤੋਂ ਬਾਅਦ ਬਾਕੀ ਸਾਰੇ ਪੰਜ ਅਫਸਰਾਂ ਤੇ ਜੀ.ਕੇ. ਸਮੇਤ 10 ਹੋਰ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ।  ਜਨਰਲ ਬਾਡੀ ਦੇ 55 ਮੈਂਬਰ ਹਨ, ਜਿਨ੍ਹਾਂ ਵਿੱਚੋਂ 46 ਚੋਣਾਂ ਜਿੱਤ ਕੇ ਆਉਂਦੇ ਹਨ, ਬਾਕੀ 8 ਮੈਂਬਰ ਹੋਰ ਤਰੀਕਿਆਂ ਨਾਲ ਚੁਣੇ ਜਾਂਦੇ ਹਨ। ਸਾਡੇ ਨਾਲ ਗੱਲ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਉਨ੍ਹਾਂ ਨੇ ਨੈਤਿਕ ਆਧਾਰ 'ਤੇ ਇਹ ਕਦਮ ਉਠਾਉਣ ਦਾ ਫ਼ੈਸਲਾ ਲਿਆ ਹੈ. ਅਜਿਹੇ ਲੀਡਰ ਹਨ ਜੋ ਐਫ.ਆਈ.ਆਰ. ਦੇ ਰਜਿਸਟ੍ਰੇਸ਼ਨ 'ਤੇ ਵੀ ਅਸਤੀਫਾ ਨਹੀਂ ਦਿੰਦੇ, ਪਰ ਭ੍ਰਿਸ਼ਟਾਚਾਰ ਦੀ ਜਿੰਮੇਵਾਰੀ ਕਰਕੇ ਮੈਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਨੂੰ ਭੇਜ ਦਿੱਤਾ ਹੈ। ''

Tags :


Des punjab
Shane e punjab
Des punjab