DES PANJAB Des punjab E-paper
Editor-in-chief :Braham P.S Luddu, ph. 403-293-9393
ਮਨਪ੍ਰੀਤ ਦੇ ਸਾਲੇ ਜੋਜੋ ਨੇ ਬਾਦਲ ਜੋੜੀ 'ਤੇ ਕੀਤਾ ਮਾਣਹਾਨੀ ਦਾ ਮੁਕੱਦਮਾ
Date : 2018-12-06 PM 01:50:09 | views (13)

 ਮਨਪ੍ਰੀਤ ਬਾਦਲ ਦੇ ਸਾਲੇ ਜੋਜੋ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਦੇ ਖਿਲਾਫ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ।ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੈਜੀਤ ਸਿੰਘ ਜੋਹਲ ਨੇ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਪੰਜਾਬ ਮੰਤਰੀ ਬਿਕਰਮ ਸਿੰਘ ਮਜੀਠੀਆ, ਅਕਾਲੀ ਬੁਲਾਰੇ ਦਲਜੀਤ ਸਿੰਘ ਚੀਮਾ ਅਤੇ ਨਿੱਜੀ ਟੀਵੀ ਚੈਨਲ ਪੀਟੀਸੀ ਨਿਊਜ਼ ਦੇ ਖਿਲਾਫ ਅਪਰਾਧਕ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ ਹੈ।  ਜੋਜੋ ਨੇ ਆਪਣੇ ਉੱਤੇ ਲੱਗੇ ਟੈਕਸ ਦੇ ਦੋਸ਼ਾਂ ਕਰਕੇ ਇਹ ਕੇਸ ਦਰਜ ਕਰਵਾਇਆ ਹੈ।  ਮਨਪ੍ਰੀਤ ਬਾਦਲ ਜਦੋਂ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰ ਰਹੇ ਸਨ ਤਾਂ ਅਕਾਲੀ ਦਲ ਨੇ 'ਜੋਜੋ ਟੈਕਸ ਬੰਦ ਕਰੋ' ਦੇ ਨਾਅਰੇ ਲਗਾਏ ਸਨ. ਦੋਸ਼ ਸਨ ਕਿ ਮਨਪ੍ਰੀਤ ਦਾ ਸਾਲਾ ਜੋਜੋ ਬਠਿੰਡੇ ਦੀ ਰਿਫਾਈਨਰੀ ਵਿੱਚ ਮਾਲ ਲੈ ਕੇ ਜਾਣ ਤੇ ਆਉਣ ਲਈ ਪੈਸੇ ਮੰਗੇ ਜਾ ਰਹੇ ਹਨ।  ਇਸ ਨੂੰ ਅਕਾਲੀ ਦਲ ਨੇ ਜੀਐਸਟੀ- ਜੋਜੋ ਸਰਵਿਸ ਟੈਕਸ ਦਾ ਵੀ ਨਾਮ ਦਿੱਤਾ ਸੀ। 


Tags :


Des punjab
Shane e punjab
Des punjab