DES PANJAB Des punjab E-paper
Editor-in-chief :Braham P.S Luddu, ph. 403-293-9393
ਅੱਤਵਾਦੀ ਜ਼ਾਕਿਰ ਮੂਸਾ ਦੇ ਪੰਜਾਬ ’ਚ ਲੁਕੇ ਹੋਣ ਦਾ ਖ਼ਦਸ਼ਾ
Date : 2018-12-06 PM 01:49:08 | views (9)

 ਅੱਤਵਾਦੀ ਸਮੂਹ ਅਲਕਾਇਦਾ ਨਾਲ ਸਬੰਧਤ ਅੱਤਵਾਦੀ ਜ਼ਾਕਿਰ ਮੂਸਾ ਦੇ ਪੰਜਾਬ ’ਚ ਲੁਕੇ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਖੂਫੀਆ ਏਜੰਸੀਆਂ ਨੇ ਇਸ ਸਬੰਧੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਜ਼ਾਕਿਰ ਮੂਸਾ ਨੇ ਆਪਣਾ ਭੇਸ ਬਦਲ ਰੱਖਿਆ ਹੋ ਸਕਦਾ ਹੈ ਅਤੇ ਉਹ ਭੇਸ ਬਦਲ ਕੇ ਪੰਜਾਬ ਦੇ ਫਿਰੋਜ਼ਪੁਰ, ਫਾਜਿ਼ਲਕਾ ਜਾਂ ਬਠਿੰਡਾ ਚ ਲੁਕਿਆ ਹੈ। ਜਿਸ ਤੋਂ ਬਾਅਦ ਸਥਾਨਕ ਪੁਲਿਸ ਪ੍ਰਸ਼ਾਸਨ ਹਾਈ ਅਲਰਟ ਤੇ ਹੈ। ਸੂਤਰਾਂ ਮੁਤਾਬਕ ਜ਼ਾਕਿਰ ਮੂਸਾ ਨੇ ਖੁੱਦ ਨੂੰ ਇੱਕ ਸਿੱਖੀ ਸਰੂਪ ਚ ਬਦਲ ਲਿਆ ਹੈ ਤਾਂ ਕਿ ਉਸਦੀ ਪਛਾਣ ਕਰਨੀ ਮੁਸ਼ਕਲ ਹੋ ਜਾਵੇ। ਇਸ ਸਬੰਧੀ ਇੱਕ ਤਸਵੀਰ ਵੀ ਵਾਇਰਲ ਹੋ ਰਹੀ ਹੈ ਜਿਸ ਵਿਚ ਜ਼ਾਕਿਰ ਮੂਸਾ ਨੂੰ ਪੱਗੜੀਧਾਰੀ ਦਿਖਾਇਆ ਗਿਆ ਹੈ। ਪੰਜਾਬ ਪੁਲਿਸ ਖਤਰੇ ਦੀ ਗੰਭੀਰਤਾ ਨੂੰ ਦੇਖਦਿਆਂ ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਅਤੇ ਜਨਤਕ ਸਥਾਨਾਂ ਤੇ ਲਗਵਾ ਦਿੱਤੇ ਹਨ ਤਾਂ ਕਿਸੇ ਵੀ ਸ਼ੱਕੀ ਘਟਨਾ ਹੋਣ ਤੇ ਤੁਰੰਤ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਸਕੇ। ਖੂਫੀਆ ਏਜੰਸੀਆਂ ਤੋਂ ਮਿਲੇ ਅਲਰਟ ਮਗਰੋ਼ ਪੰਜਾਬ ਦੇ ਕਈ ਅਹਿਮ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨਾਂ ਉੱਪਰ ਫ਼ੌਜ ਦੇ ਵਿਸ਼ੇਸ਼ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਆਉਣ-ਜਾਣ ਵਾਲੀਆਂ ਟਰੇਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Tags :


Des punjab
Shane e punjab
Des punjab