DES PANJAB Des punjab E-paper
Editor-in-chief :Braham P.S Luddu, ph. 403-293-9393
ਨਿਊ ਕੈਲੇਡੋਨੀਆ ਵਿੱਚ ਆਇਆ 7.5 ਦੀ ਗਤੀ ਦਾ ਭੂਚਾਲ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
Date : 2018-12-05 PM 01:37:37 | views (28)

 ਵੈਲਿੰਗਟਨ,  ਬੁੱਧਵਾਰ ਨੂੰ ਦੱਖਣੀ ਪੈਸੇਫਿਕ ਓਸ਼ਨ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਇੱਕ ਵਾਰੀ ਤਾਂ ਸਾਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਲੋਕ ਇਸ ਲਈ ਵੀ ਬਹੁਤਾ ਦਹਿਲ ਗਏ ਕਿਉਂਕਿ ਅਧਿਕਾਰੀਆਂ ਵੱਲੋਂ ਸੁਨਾਮੀ ਆਉਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਪਰ ਇਸ ਤਰ੍ਹਾਂ ਦੇ ਕਿਸੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਰਿਕਟਰ ਪੈਮਾਨੇ ਉੱਤੇ ਭੂਚਾਲ ਦੀ ਗਤੀ 7.5 ਮਾਪੀ ਗਈ। ਭੂਚਾਲ ਨਿਊ ਕੈਲੇਡੋਨੀਆ ਨੇੜੇ ਦੁਪਹਿਰ ਸਮੇਂ ਆਇਆ। ਇਸ ਬਹੁਤੀ ਗਹਿਰਾਈ ਵਿੱਚ ਨਹੀਂ ਸਗੋਂ ਅਜਿਹੀ ਥਾਂ ਆਇਆ ਜਿੱਥੇ ਆਮ ਤੌਰ ਉੱਤੇ ਵਧੇਰੇ ਨੁਕਸਾਨ ਹੁੰਦਾ ਹੈ। ਇਸ ਭੂਚਾਲ ਦੇ ਝਟਕੇ 630 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਵਾਨੂਆਤੂ ਤੱਕ ਵੀ ਮਹਿਸੂਸ ਕੀਤੇ ਗਏ। ਭੂਚਾਲ ਤੋਂ ਥੋੜ੍ਹੀ ਦੇਰ ਬਾਅਦ ਹੀ ਸੁਨਾਮੀ ਦੇ ਖਤਰੇ ਸਬੰਧੀ ਸਾਇਰਨ ਪੂਰੇ ਨਿਊ ਕੈਲੇਡੋਨੀਆ ਵਿੱਚ ਸੁਣਾਈ ਦੇਣੇ ਸ਼ੁਰੂ ਹੋ ਗਏ। ਦ ਪੈਸੇਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਦੱਸਿਆ ਕਿ 1 ਤੇ 3 ਮੀਟਰ ਤੱਕ ਦੀਆਂ ਸੁਨਾਮੀ ਲਹਿਰਾਂ ਨਿਊ ਕੈਲੇਡੋਨੀਆ ਤੇ ਵਾਨੂਆਤੂ ਵਿੱਚ ਆਉਣ ਦੀ ਸੰਭਾਵਨਾ ਸੀ। ਪਰ ਬਾਅਦ ਵਿੱਚ ਇਸ ਚੇਤਾਵਨੀ ਨੂੰ ਖਤਮ ਕਰ ਦਿੱਤਾ ਗਿਆ। ਨਿਊ ਕੇਲੇਡੋਨੀਆ ਦੇ ਸਥਾਨਕ ਅਧਿਕਾਰੀਆਂ ਨੇ ਤੱਟੀ ਇਲਾਕਿਆਂ ਉੱਤੇ ਰਹਿਣ ਵਾਲੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਆਖ ਦਿੱਤਾ। ਇਲਾਕਾ ਖਾਲੀ ਕਰਨ ਦੇ ਰੀਜਨਲ ਪੁਲਿਸ ਦੇ ਹੁਕਮਾਂ ਵਿੱਚ ਆਖਿਆ ਗਿਆ ਸੀ ਕਿ ਪੱਛਮੀ ਟਾਪੂ ਖਾਲੀ ਕਰਵਾ ਲਿਆ ਜਾਵੇ ਪਰ ਇਨ੍ਹਾਂ ਦੀ ਲੋੜ ਹੀ ਨਹੀਂ ਪਈ। ਨਿਊ ਕੈਲੇਡੋਨੀਆ ਦੇ ਰੈੱਡ ਕਰਾਸ ਦੀ ਕ੍ਰਾਈਸਿਜ਼ ਕੋਆਰਡੀਨੇਟਰ ਵਿਨਸੈੱਟ ਲੇਪਲੇ ਅਨੁਸਾਰ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ।


Tags :


Des punjab
Shane e punjab
Des punjab