DES PANJAB Des punjab E-paper
Editor-in-chief :Braham P.S Luddu, ph. 403-293-9393
ਜੇਕਰ ਅਮਰੀਕਾ ਪ੍ਰਮਾਣੁ ਮਿਜ਼ਾਇਲ ਸੰਧੀ ਤੋਂ ਬਾਹਰ ਗਿਆ ਤਾਂ ਰੂਸ ਜਵਾਬ ਦੇਵੇਗਾ : ਪੁਤਿਨ
Date : 2018-12-05 PM 01:32:19 | views (26)

 ਮਾਸਕੋ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਪਾਬੰਦੀਸ਼ੁਦਾ ਮਿਜ਼ਾਇਲਾਂ ਨੂੰ ਵਿਕਸਿਤ ਕਰਦਾ ਹੈ ਤਾਂ ਰੂਸ ਵੀ ਅਜਿਹਾ ਹੀ ਕਰੇਗਾ। ਪੁਤਿਨ ਨੇ ਕਿਹਾ ਕਿ ਅਮਰੀਕਾ ਜੇਕਰ ਇਕ ਮਹੱਤਵਪੂਰਣ ਹਥਿਆਰ ਸੰਧੀ ਤੋਂ ਬਾਹਰ ਨਿਕਲਦਾ ਹੈ ਅਤੇ ਪਾਬੰਦੀਸ਼ੁਦਾ ਮਿਜ਼ਾਇਲਾਂ ਨੂੰ ਵਿਕਸਿਤ ਕਰਨਾ ਸ਼ੁਰੂ ਕਰਦਾ ਹੈ ਤਾਂ ਰੂਸ ਵੀ ਅਜਿਹਾ ਹੀ ਕਰੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਨੇ ਨਾਟੋ ਦੀ ਇਕ ਮੀਟਿੰਗ 'ਚ ਐਲਾਨ ਕੀਤਾ ਸੀ ਕਿ ਅਮਰੀਕਾ ਰੂਸੀ ਧੋਖਾਧੜੀ ਕਾਰਨ 60 ਦਿਨਾਂ 'ਚ ਇੰਟਰਮੀਡੀਏਟ ਰੇਂਜ ਨਿਊਕਲੀਅਰ ਫੋਰਸਸ ਟ੍ਰਿਟੀ (ਆਈਐਨਐਫ) ਦੇ ਤਹਿਤ ਆਪਣੀਆਂ ਜਿ਼ੰਮੇਵਾਰੀਆਂ ਨੂੰ ਛੱਡ ਦੇਵੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਦੇ ਬਿਆਨ ਤੋਂ ਇਕ ਦਿਨ ਬਾਅਦ ਪੁਤਿਨ ਦਾ ਬਿਆਨ ਆਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਦੇ ਸ਼ੁਰੂਆਤ 'ਚ ਆਈਐਨਐਫ ਤੋਂ ਅਲੱਗ ਹੋਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਸੀ। ਪੁਤਿਨ ਨੇ ਟੈਲੀਵੀਜ਼ਨ 'ਤੇ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਾਡੇ ਅਮਰੀਕਾ ਸਹਿਯੋਗੀਆਂ ਦਾ ਮੰਨਣਾ ਹੈ ਕਿ ਸਥਿਤੀ ਇੰਨੀ ਬਦਲ ਗਈ ਹੈ ਕਿ ਅਮਰੀਕਾ ਕੋਲ ਇਸ ਤਰ੍ਹਾਂ ਦੇ ਹਥਿਆਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਪ੍ਰਤੀਕਿਰਿਆ ਕੀ ਹੋਵੇਗੀ? ਇਕ ਬਹੁਤ ਹੀ ਸਰਲ ਹੈ ਉਸ ਮਾਮਲੇ 'ਚ ਅਸੀਂ ਵੀ ਉਹ ਹੀ ਕਰਾਂਗੇ।


Tags :


Des punjab
Shane e punjab
Des punjab