DES PANJAB Des punjab E-paper
Editor-in-chief :Braham P.S Luddu, ph. 403-293-9393
ਰਿਸ਼ਵਤ ਲੈਣ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਅਮਰੀਕਾ 'ਚ ਇਕ ਸਾਲ ਦੀ ਜੇਲ੍ਹ
Date : 2018-12-05 PM 01:30:45 | views (28)

 ਨਿਊਯਾਰਕ, ਅਮਰੀਕਾ 'ਚ ਇਕ ਉਪਨਗਰ ਬੱਸ ਏਜੰਸੀ ਦੇ ਭਾਰਤੀ ਮੂਲ ਦੇ ਸਾਬਕਾ ਪ੍ਰਬੰਧਕ ਨੂੰ ਰਿਸ਼ਵਤ ਲੈਣ ਦੇ ਦੋਸ਼ ਇਕ ਸਾਲ ਜੇਲ੍ਹ ਦੀ ਸਜਾ ਸੁਣਾਈ ਹੈ। ਸਿ਼ੰਕਾਗੋ ਦੇ ਸਕੌਮਬਰਗ ਦੇ ਰਹਿਣ ਵਾਲੇ ਰਜਿੰਦਰ ਸਚਦੇਵਾ 'ਤੇ ਸਾਲ 2010 ਤੋਂ 2014 ਦੌਰਾਨ ਬੱਸ ਏਜੰਸੀ ਦਾ ਪ੍ਰਬੰਧਕ ਰਹਿੰਦੇ ਹੋਏ ਇਕ ਆਈਟੀ ਕੰਟਰੈਕਟਰ ਤੋਂ ਕਰੀਬ 2,12,02,500 ਰੁਪਏ (300,000 ਅਮਰੀਕੀ ਡਾਲਰ) ਰਿਸ਼ਵਤ ਮੰਗਣ ਦਾ ਦੋਸ਼ ਹੈ। ਅਮਰੀਕਾ ਦੇ ਉਤਰੀ ਜਿ਼ਲ੍ਹੇ ਇਲੀਨਾਇਸ ਦੇ ਅਟਾਰਨੀ ਜਨਰਲ ਜੌਨ ਲੌਸਚ ਨੇ ਕਿਹਾ ਕਿ ਸਚਦੇਵਾ ਨੇ ਕੰਟਰੈਕਟਰ ਤੋਂ ਰਿਸ਼ਵਤ ਮੰਗੀ ਅਤੇ ਸਵੀਕਾਰ ਕੀਤੀ। ਇਸਦੇ ਬਦਲੇ ਉਨ੍ਹਾਂ ਠੇਕੇਦਾਰ ਨਾਲ ਕੰਮ ਜਾਰੀ ਰੱਖਣ ਲਈ ਆਪਣੇ ਅਹੁਦੇ ਦੀ ਵਰਤੋ ਕੀਤੀ। ਸਚਦੇਵਾ ਨੇ ਆਪਣੇ ਕੰਟਰੋਲ ਵਾਲੀਆਂ ਕੰਪਨੀਆਂ ਰਾਹੀਂ ਰਕਮ ਦਾ ਭੁਗਤਾਨ ਕਰਵਾ ਕੇ ਏਜੰਸੀ ਤੋਂ ਇਸ ਕਰਾਰ ਨੂੰ ਛੁਪਾਕੇ ਰੱਖਿਆ। ਇਸ ਸਾਲ ਦੇ ਸ਼ੁਰੂ 'ਚ ਉਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ।

  

Tags :


Des punjab
Shane e punjab
Des punjab