DES PANJAB Des punjab E-paper
Editor-in-chief :Braham P.S Luddu, ph. 403-293-9393
5 ਖੂਫੀਆ ਲਾਕਰਾਂ ਤੋਂ ਹੋਰ ਮਿਲੇ 5 ਕਰੋੜ, 175 ਲਾਕਰ ਹਾਲੇ ਖੋਲ੍ਹਣੇ ਬਾਕੀ
Date : 2018-12-05 PM 01:29:00 | views (12)

 ਨਵੀਂ ਦਿੱਲੀ, ਦਿੱਲੀ ਦੇ ਚਾਂਦਨੀ ਚੌਕ ਚ ਇੱਕ ਦੁਕਾਨ ਦੇ ਥੱਲੇ ਬਰਾਮਦ ਹੋਏ ਲਾਕਰਾਂ ਚੋਂ ਨਕਦੀ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਨਕਮ ਟੈਕਸ ਵਿਭਾਗ ਦੇ ਸੂਤਰਾਂ ਮੁਤਾਬਕ 5 ਹੋਰ ਲਾਕਰਾਂ ਤੋਂ ਲਗਭਗ 5.4 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਹੁਣ ਤੱਕ ਜ਼ਬਤ ਕੀਤੀ ਗਈ ਕੁੱਲ ਨਕਦੀ 30.4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੂਜੇ ਪਾਸੇ 175 ਲਾਕਰ ਹਾਲੇ ਖੋਲ੍ਹੇ ਜਾਣੇ ਬਾਕੀ ਹਨ। ਇਨਕਮ ਟੈਕਸ ਨੇ ਲੰਘੇ ਦਿਨੀਂ ਦਿੱਲੀ ਦੇ ਚਾਂਦਨੀ ਚੌਕ ਬਾਜ਼ਾਰ ਦੀ ਇੱਕ ਦੁਕਾਨ ਚ ਛਾਪੇਮਾਰੀ ਕੀਤੀ ਸੀ ਜਿੱਥੇ ਟੀਮ ਨੂੰ 300 ਲਾਕਰ ਮਿਲੇ ਸਨ ਜਿਨ੍ਹਾਂ ਚ ਭਾਰੀ ਮਾਤਰਾ ਨਕਦੀ ਭਰੀ ਹੋਣ ਦਾ ਖ਼ਦਸ਼ਾ ਹੈ। ਛਾਪੇਮਾਰੀ ਮਗਰੋਂ ਵਿਭਾਗ ਨੇ ਇਨ੍ਹਾਂ ਲਾਕਰਾਂ ਨੂੰ ਸੀਲ ਕਰ ਦਿੱਤਾ ਸੀ। ਵਿਭਾਗ ਵਲੋਂ ਸੀਲ ਕੀਤੇ ਗਏ 300 ਲਾਕਰਾਂ ਚੋਂ 100 ਲਾਕਰ ਵਿਭਾਗ ਸਮੇਤ ਲਾਕਰ ਚਲਾਉਣ ਵਾਲੀਆਂ ਕੰਪਨੀਆਂ ਲਈ ਵੀ ਗੁੱਝਾ ਸਵਾਲਾ ਬਣੇ ਹੋਏ ਹਨ। ਦੱਸਣਯੋਗ ਹੈ ਕਿ 200 ਲਾਕਰਾਂ ਦੇ ਮਾਲਕ ਤਾਂ ਸਾਹਮਣੇ ਆ ਗਏ ਹਨ ਪਰ 100 ਲਾਕਰਾਂ ਦੇ ਮਾਲਕ ਹਾਲੇ ਵੀ ਅਣਪਛਾਤੇ ਹਨ। ਇਨਕਮ ਟੈਕਸ ਵਿਭਾਗ ਨੇ 5 ਨਵੰਬਰ ਨੂੰ ਚਾਂਦਨੀ ਚੌਕ ਦੇ ਖਾਰੀ ਬਾਵਲੀ ਚ ਫਕੀਰ ਚੰਦ ਲਾਕਰਸ ਐਂਡ ਵਾਲਟਸ ਲਿਮਟਿਡ ਦੇ ਨਾਂ ਤੋਂ ਚੱਲ ਰਹੇ ਲਾਕਰ ਨੂੰ ਜਾਂਚ ਲਈ ਸੀਲ ਕਰ ਦਿੱਤਾ ਗਿਆ ਸੀ। ਇਸ ਵਿਚ 300 ਲਾਕਰ ਸਨ। ਇਨ੍ਹਾਂ ਚੋਂ ਹੁਣ ਤੱਕ 150 ਲਾਕਰ ਖੋਲ੍ਹੇ ਜਾ ਚੁੱਕੇ ਹਨ ਜਿਨ੍ਹਾਂ ਚੋਂ 25 ਕਰੋੜ ਰੁਪਏ ਮਿਲਣ ਦੀ ਗੱਲ੍ਹ ਸਾਹਮਣੇ ਆਈ ਹੈ।


Tags :


Des punjab
Shane e punjab
Des punjab