DES PANJAB Des punjab E-paper
Editor-in-chief :Braham P.S Luddu, ph. 403-293-9393
ਲਸ਼ਕਰ-ਏ-ਤੋਇਬਾ ਦੇ 4 ਅੱਤਵਾਦੀ ਨੇਪਾਲ ਦੇ ਰਸਤਿਓਂ ਭਾਰਤ ’ਚ ਦਾਖਲ
Date : 2018-12-05 PM 01:27:26 | views (20)

 ਮੁਜ਼ੱਫਰਪੁਰ, ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਨੇ ਇੱਕ ਵਾਰ ਮੁੜ ਤੋਂ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਰਚੀ ਹੈ। ਜਾਣਕਾਰੀ ਮੁਤਾਬਕ ਲਸ਼ਕਰ ਦੇ ਚਾਰ ਅੱਤਵਾਦੀ ਨੇਪਾਲ ਦੇ ਕਾਠਮਾਂਡੂ ਦੇ ਰਸਤਿਓਂ ਭਾਰਤ ਚ ਦਾਖਲ ਕਰਵਾਏ ਗਏ ਹਨ। ਲਸ਼ਕਰ ਦੇ ਇਨ੍ਹਾਂ ਮਾਹਰ ਚਾਰ  ਅੱਤਵਾਦੀਆਂ ਦੇ ਨਿਸ਼ਾਨੇ ਤੇ ਦੇਸ਼ ਦੇ ਚਾਰ ਸ਼ਹਿਰ ਹਨ। ਇਨ੍ਹਾਂ ਨੂੰ ਰਾਜਧਾਨੀ ਦਿੱਲੀ ਤੋਂ ਇਲਾਵਾ ਮੁੰਬਈ, ਹੈਦਰਾਬਾਦ, ਯੂਪੀ ਦੇ ਇੱਕ ਸ਼ਹਿਰ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਘੜੀ ਗਈ ਹੈ। ਅੱਤਵਾਦੀਟਾ ਦੇ ਭਾਰਤ ਦੀ ਸਰਹੱਣ ਚ ਦਾਖਲ ਹੋਣ ਮਗਰੋਂ ਖੂਫੀਆ ਵਿਭਾਗ ਨੇ ਪੂਰੇ ਦੇਸ਼ ਚ ਅਲਰਟ ਜਾਰੀ ਕਰ ਦਿੱਤਾ ਹੈ। ਵਿਭਾਗ ਨੇ ਆਪਣੀ ਰਿਪੋਰਟ ਚ ਦੱਸਿਆ ਹੈ ਕਿ ਇਨ੍ਹਾਂ ਅੱਤਵਾਦੀਆਂ ਚੋਂ 2 ਮਕਸੂਦ ਖ਼ਾਨ ਅਤੇ ਮੌਲਾਨਾ ਜੱਬਾਰ ਨੇ ਬੁਲੰਦਸ਼ਹਿਰ ਚ ਕਰਵਾਏ ਇੱਕ ਸਮਾਗਮ ਚ ਹਿੱਸਾ ਲਿਆ ਹੈ। ਇਹ ਖਤਰਨਾਕ ਅੱਤਵਾਦੀ ਕਿਸੇ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਨ੍ਹਾਂ ਨੂੰ ਫੜਨ ਲਈ ਸਪੈਸ਼ਲ ਬ੍ਰਾਂਚ ਅਤੇ ਪੁਲਿਸ ਦੇ ਨਾਲ ਰੇਲਵੇ ਨੂੰ ਵੀ ਚੌਕਸ ਕੀਤਾ ਗਿਆ ਹੈ। ਖਦਸ਼ਾ ਹੈ ਕਿ ਬਾਕੀ ਅੱਤਵਾਦੀ ਹਾਜੀਪੁਰ ਦੇ ਰਸਤਿਓਂ ਮਹਾਨਗਰ ਲਈ ਰੇਲ ਦੁਆਰਾ ਯਾਤਰਾ ਕਰ ਸਕਦੇ ਹਨ। ਖੂਫੀਆ ਵਿਭਾਗ ਨੇ ਜਿਨ੍ਹਾਂ 4 ਅੱਤਵਾਦੀਆਂ ਨੂੰ ਟਾਰਗਿਟ ਕੀਤਾ ਹੈ, ਉਨ੍ਹਾਂ ਨੇ ਅਫਗਾਨਿਸਤਾਨ ਤੇ ਪਾਕਿਸਤਾਨ ਚ ਕਰਵਾਏ ਕੈਂਪ ਚ ਟ੍ਰੇਨਿੰਗ ਲਈ ਹੈ ਤੇ ਕਿਸੇ ਵੀ ਤਰ੍ਹਾਂ ਦਾ ਆਪਰੇਸ਼ਨ ਚਲਾਉਣ ਚ ਮਾਹਰ ਹਨ।


Tags :


Des punjab
Shane e punjab
Des punjab