DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਫੈਡਰਲ ਕੰਜ਼ਰਵੇਟਿਵ ਦੇਸ਼ ਵਿੱਚ ਮੌਜੂਦ ਰੋਜ਼ਗਾਰ ਸੰਕਟ ਉੱਤੇ ਬਹਿਸ ਕਰਨ ਲਈ ਪਾਉਣਗੇ ਦਬਾਅ
Date : 2018-12-04 PM 01:29:55 | views (11)

 ਓਟਵਾ  2018 ਵਿੱਚ ਵਿਰੋਧੀ ਧਿਰ ਲਈ ਨਿਰਧਾਰਤ ਆਖਰੀ ਦਿਨ ਫੈਡਰਲ ਕੰਜ਼ਰਵੇਟਿਵ ਦੇਸ਼ ਵਿੱਚ ਮੌਜੂਦ ਰੋਜ਼ਗਾਰ ਸੰਕਟ ਉੱਤੇ ਬਹਿਸ ਕਰਨ ਲਈ ਦਬਾਅ ਪਾ ਸਕਦੇ ਹਨ। ਇਸ ਤੋਂ ਇਲਾਵਾ ਵਿਰੋਧੀ ਧਿਰ ਅਜਿਹੇ ਮੁੱਦਿਆਂ ਉੱਤੇ ਵੋਟ ਕਰਨ ਲਈ ਦਬਾਅ ਪਾ ਸਕਦੀ ਹੈ ਜਿਨ੍ਹਾਂ ਉੱਤੇ ਜੇ ਕੰਜ਼ਰਵੇਟਿਵਾਂ ਨੂੰ ਸਮਰਥਨ ਮਿਲ ਜਾਂਦਾ ਹੈ ਤਾਂ ਲਿਬਰਲਾਂ ਦੀਆਂ ਕੁੱਝ ਅਹਿਮ ਆਰਥਿਕ ਤੇ ਵਾਤਾਵਰਣ ਸਬੰਧੀ ਨੀਤੀਆਂ ਨੂੰ ਵਾਢਾ ਲੱਗ ਸਕਦਾ ਹੈ। 

ਟੋਰੀਜ਼ ਵੱਲੋਂ ਮੰਗਲਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਮਤੇ ਵਿੱਚ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ 
· ਕਾਰਬਨ ਟੈਕਸ ਖਤਮ ਕੀਤਾ ਜਾਵੇ
· ਐਨਵਾਇਰਮੈਂਟਲ ਰੈਗੂਲੇਸ਼ਨ ਰਿਫੌਰਮਿੰਗ ਬਿੱਲ ਸੀ-69 ਰੱਦ ਕੀਤਾ ਜਾਵੇ
· ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਵਿਵਾਦ ਹੱਲ ਕੀਤਾ ਜਾਵੇ
· ਸਾਫਟਵੁੱਡ ਲੰਬਰ ਵਿਵਾਦ ਖਤਮ ਕੀਤਾ ਜਾਵੇ
· ਟੈਕਸ ਘਟਾਏ ਜਾਣ
· ਨਿਯਮਾਂ ਨੂੰ ਸੁਖਾਲਾ ਬਣਾਇਆ ਜਾਵੇ
· ਇੰਟਰਪ੍ਰੋਵਿੰਸ਼ੀਅਲ ਤੇ ਕੌਮਾਂਤਰੀ ਮਾਰਕਿਟਾਂ ਨੂੰ ਖੋਲ੍ਹਿਆ ਜਾਵੇ
ਹਾਊਸ ਆਫ ਕਾਮਨਜ਼ ਵਿੱਚ ਵਿਰੋਧੀ ਧਿਰ ਦੇ ਦਿਨ ਉਹ ਦਿਨ ਹੁੰਦੇ ਹਨ ਜਿੱਥੇ ਵਿਰੋਧੀ ਧਿਰਾਂ ਵਿੱਚੋਂ ਇੱਕ ਧਿਰ ਆਪਣੀ ਪਸੰਦ ਦੇ ਮੁੱਦਿਆਂ ਉੱਤੇ ਮਤਾ ਪੇਸ਼ ਕਰਦੀ ਹੈ ਤੇ ਐਮਪੀਜ਼ ਸਾਰਾ ਦਿਨ ਉਨ੍ਹਾਂ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕਰਦੇ ਹਨ ਤੇ ਫਿਰ ਜਲਦ ਹੀ ਉਨ੍ਹਾਂ ਉੱਤੇ ਵੋਟ ਪਾਈ ਜਾਂਦੀ ਹੈ। ਕੰਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਹਰ ਚੀਜ਼ ਉੱਤੇ ਟੈਕਸ ਲਾ ਦਿੱਤਾ ਹੈ। ਇਸ ਤੋਂ ਇਲਾਵਾ ਖੁੱਸ ਰਹੀਆਂ ਨੌਕਰੀਆਂ ਨੂੰ ਲੈ ਕੇ ਵੀ ਲੋਕ ਚਿੰਤਤ ਹਨ। ਲਿਬਰਲਾਂ ਦੀਆਂ ਆਰਥਿਕ ਨੀਤੀਆਂ ਅਸਫਲ ਰਹੀਆਂ ਹਨ। ਇਸ ਸਮੇਂ ਅਸੀਂ ਵੇਖ ਸਕਦੇ ਹਾਂ ਕਿ ਸਾਡੇ ਅਰਥਚਾਰੇ ਦੇ ਕਈ ਖੇਤਰ ਸੰਘਰਸ਼ ਕਰ ਰਹੇ ਹਨ।

Tags :


Des punjab
Shane e punjab
Des punjab