DES PANJAB Des punjab E-paper
Editor-in-chief :Braham P.S Luddu, ph. 403-293-9393
ਪੰਜਾਬੀ ਨੇ ਗੱਡੇ ਵਿਦੇਸ਼ ‘ਚ ਝੰਡੇ, ਕੈਲੀਫੋਰਨੀਆਂ ‘ਚ ਸੁਪੀਰੀਅਰ ਜੱਜ ਵਜੋਂ ਨਿਯੁਕਤ
Date : 2018-12-04 PM 01:14:33 | views (20)

  ਪੰਜਾਬੀਆਂ ਵੱਲੋਂ ਆਪਣੀ ਮਿਹਨਤ ਦੇ ਬਲਬੂਤੇ ਤੇ ਪੂਰੀ ਦੁਨੀਆ ਵਿੱਚ ਆਪਣਾ ਨਾਮ ਕਮਾਇਆ ਹੈ। ਇਸੇ ਕੜੀ ਵਿੱਚ ਇੱਕ ਕਾਮਯਾਬੀ ਹੋਰ ਜੁੜ ਗਈ ਜਦੋਂ ਦੁਆਬੇ ਦੇ ਇਤਿਹਾਸਕ ਨਗਰ ਰੁੜਕਾ ਕਲਾਂ ਨਾਲ ਸੰਬੰਧਿਤ ਸੰਦੀਪ ਸਿੰਘ ਸੰਧੂ ਕੈਲੀਫੋਰਨੀਆਂ ਦੀ ਸਟਾਨੀਸਲੇਸ ਕਾਉਂਟੀ ਵਿਖੇ ਸੁਪੀਰੀਅਰ ਜੱਜ ਵਜੋਂ ਨਿਯੁਕਤ ਹੋ ਗਿਆ। ਉਸਨੂੰ ਇਹ ਨਿਯੁਕਤੀ ਕੈਲੀਫੋਰਨੀਆਂ ਦੇ ਗਵਰਨਰ ਜੈਰੀ ਬਰਾਊਨ ਵੱਲੋਂ ਕੀਤੀ ਗਈ।ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਪਿੰਡ ਦੇ ਸਾਬਕਾ ਸਰਪੰਚ ਮੇਲਾ ਸਿੰਘ ਅਤੇ ਵਾਈ.ਐਫ.ਸੀ ਖੇਡ ਸੰਸਥਾ ਰੁੜਕਾ ਕਲਾਂ ਤੋ ਜਸਦੀਪ ਸਿੰਘ ਭੋਗਲ ਨੇ ਪੂਰੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸੰਦੀਪ ਸਿੰਘ ਸੰਧੂ ਪੁੱਤਰ ਜਸਵੀਰ ਸਿੰਘ ਸੰਧੂ ਜਿਨਾਂ ਨੂੰ ਮੰਡੀ ਵਾਲਿਆਂ ਦੇ ਕਿਹਾ ਜਾਂਦਾ ਹੈ ਪਿੰਡ ਦੇ ਮਹਾਨ ਕਬੱਡੀ ਖਿਡਾਰੀ ਮਹਿੰਦਰ ਸਿੰਘ ਸੰਧੂ, ਹਰਭਜਨ ਸਿੰਘ ਸੰਧੂ ਅਤੇ ਕੇਹਰ ਸਿੰਘ ਸੰਧੂ (ਸੰਧੂ ਭਰਾਵਾਂ) ਦਾ ਪੋਤਰਾ ਹੈ। ਸ. ਕੇਹਰ ਸਿੰਘ ਸੰਧੂ ਭਾਰਤੀ ਟੀਮ ਦਾ ਵੀ ਹਿੱਸਾ ਰਹਿ ਚੁੱਕੇ ਹਨ। ਉਨਾਂ ਕਿਹਾ ਕਿ ਸੰਦੀਪ ਸਿੰਘ ਸੰਧੂ ਨੇ ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਵਿਸ਼ਵ ਭਰ ਵਿੱਚ ਉੱਚਾ ਕੀਤਾ ਹੈ। ਜਿਸ ਲਈ ਪੂਰਾ ਪਰਿਵਾਰ ਵਧਾਈ ਦਾ ਪਾਤਰ ਹੈ। ਉਨਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਜਿਥੇ ਪਿੰਡ ਰੁੜਕਾ ਕਲਾਂ ਨੇ ਮਹਾਨ ਦੇਸ਼ ਭਗਤ ਪੈਦਾ ਕੀਤੇ ਹਨ, ਉਹ ਹੀ ਹੁਣ ਰੁੜਕਾ ਕਲਾਂ ਦੇ ਬੱਚੇ ਖੇਡਾਂ ਦੇ ਖੇਤਰ ਵਿੱਚ ਵਿਸ਼ਵ ਪੱਧਰ ਤੇ ਵੱਡੇ ਨਾਮ ਕਮਾਉਣ ਦੇ ਨਾਲ ਹੀ ਜੱਜ, ਵਕੀਲ, ਡਾਕਟਰ, ਇੰਜੀਨਅਰ ਆਦਿ ਖੇਤਰਾਂ ਵਿੱਚ ਵੀ ਪੰਜਾਬੀਆਂ ਦੇ ਨਾਮ ਉੱਚੇ ਕਰ ਰਹੇ ਹਨ।


Tags :


Des punjab
Shane e punjab
Des punjab