DES PANJAB Des punjab E-paper
Editor-in-chief :Braham P.S Luddu, ph. 403-293-9393
ਵੀਜਾ ਲੈਕੇ ਕਰਤਾਪੁਰ ਸਾਹਿਬ ਜਾਣ ਵਾਲੇ ਸ਼ਹਿਰ ਵੀ ਘੁੰਮ ਸਕਦੇ ਹਨ!
Date : 2018-12-04 PM 01:11:00 | views (17)

 ਪਾਕਿਸਤਾਨ ਨੇ ਕਰਤਾਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਤੋਂ ਬਾਅਦ ਕਰਤਾਪੁਰ ਸਰਹੱਦ ‘ਤੇ ਨਰੋਵਾਲ ‘ਚ ਇਮੀਗ੍ਰੇਸ਼ਨ ਸੈਂਟਰ ਖੋਲ ਦਿੱਤਾ ਹੈ। ਪਾਕਿ ਫੈਡਰਲ ਜਾਂਚ ਏਜੰਸੀ ਦੇ ਡਿਪਟੀ ਡਾੲੈਰੇਕਟਰ ਮੁਫਖਰ ਅਦੀਨ ਨੇ ਦੱਸਿਆ ਹੈ ਕਿ ਇਹ ਸ਼ਰਧਾਲੂਆਂ ਦੇ ਦਸਤਾਵੇਜਾਂ ਦੀ ਜਾਂਚ ਅਤੇ ਬਾਓਮੈਟਰਿਕ ਤਕਨੀਕ ‘ਚ ਉਹਨਾਂ ਦੀ ਪਛਾਣ ਹੋਵੇਗੀ। ਵੀਜਾ ਲੈ ਕੇ ਆਏ ਲੋਕ ਕਰਤਾਪੁਰ ਸ਼ਹਿਰ ਵੀ ਘੁੰਮ ਸਕਣਗੇ ਅਜਿਹੀ ਵੀ ਖ਼ਬਰ ਸਾਹਮਣੇ ਆਈ ਹੈ, ਜਦ ਕਿ ਪਰਮਿਟ ‘ਤੇ ਜਾਣ ਵਾਲਿਆਂ ਨੂੰ ਗੁਰੂਦੁਆਰਾ ਸਾਹਿਬ ਦੀ ਇਮਾਰਤ ਦੇ ਬਾਹਰ ਜਾਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਵਿਦੇਸ਼ ਮੰਤਰੀ ਦੇ ਬਿਆਨ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਕਰਤਾਪੁਰ ਕੋਰੀਡੋਰ ਦੇ ਨੀਂਹ ਪੱਥਰ ‘ਚ ਭਾਰਤ ਦੇ ਮੰਤਰੀਆਂ ਨੂੰ ਬੁਲਾਉਣਾ ਕੋਈ ਗੁਗਲੀ ਨਹੀਂ ਸਟੇਟ ਫਾਰਵਡ ਡਿਸੀਜਨ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਕਸ਼ਮੀਰ ਦਾ ਮੁੱਦਾ ਵੀ ਜਰੂਰ ਸੁਲਝਾਉਣਾ ਚਾਹੀਦਾ ਹੈ। ਬੀਤੇ ਦਿਨੀਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਪਕਿਸਤਾਨ ਦੇ ਵਿਦੇਸ਼ ਮੰਤਰੀ ਸੰਬੰਧੀ ਇਮਰਾਨ ਖਾਨ ਨੂੰ ਅਪੀਲ ਕੀਤੀ ਗਈ ਸੀ ।ਇਕ ਟਵੀਟ ਰਾਹੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਮਰਾਨ ਖਾਨ ਨੂੰ ਮਹਿਮੂਦ ਕੁਰੈਸ਼ੀ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ ਦਰਅਸਲ ਬੀਤੇ ਦਿਨੀਂ ਕਰਤਾਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਲੋਂ ਲਾਂਘੇ ਨੂੰ ਖੋਲਣ ਸੰਬੰਧੀ ਨੀਂਹ ਪੱਥਰ ਰੱਖੇ ਗਏ ਸਨ। ਜਿਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਕਰਤਾਪੁਰ ਸਾਹਿਬ ਲਾਂਘੇ ਸੰਬੰਧੀ ਇਕ ਵਿਵਾਦਤ ਬਿਆਨ ਸਾਹਮਣੇ ਆਇਆ ਸੀ। ਜਿਸ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵਲੋਂ ਕਰਤਾਪੁਰ ਲਾਂਘੇ ਦੇ ਉਦਘਾਟਨੀ ਸਾਮਗਮ ਨੂੰ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ‘ਗੁਗਲੀ’ ਕਰਾਰੇ ਜਾਣ ਮਾਮਲਾ ਭਖਿਆ ਹੋਇਆ ਹੈ।ਬੀਬੀ ਬਾਦਲ ਵਲੋਂ ਇਸ ਮਾਮਲੇ ‘ਤੇ ਇਸ ਮਾਮਲੇ ‘ਤੇ ਕਿਹਾ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਖੇਡਣ ਦੀ ਇਜ਼ਾਜਤ ਕਿਸੇ ਨੂੰ ਨਹੀਂ ਹੈ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਵਲੋਂ ਕਿਹਾ ਗਿਆ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਧਾਰਮਿਕ ਮੁੱਦੇ ‘ਤੇ ਸਿਆਸਤ ਕਰਨ ‘ਤੇ ਇਮਰਾਨ ਖਾਨ ਨੂੰ ਮਹਿਮੂਦ ਕੁਰੈਸ਼ੀ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।


Tags :


Des punjab
Shane e punjab
Des punjab