DES PANJAB Des punjab E-paper
Editor-in-chief :Braham P.S Luddu, ph. 403-293-9393
ਡਰਾਈਵਰ ਨੇ ਬਲਦੀ ਸਿਗਰਟ ਖਿੜਕੀ ਤੋਂ ਸੁੱਟੀ ਬਾਹਰ, ਸਮਾਨ ਸੜ੍ਹ ਕੇ ਸੁਆਹ
Date : 2018-12-04 PM 01:06:53 | views (15)

 ਸਿਗਰਟ ਜਾਂ ਤੰਬਾਕੂ ਪੀਣਾ ਸਿਹਤ ਲਈ ਹਾਨੀਕਾਰਨ ਹੁੰਦਾ ਹੈ ਅਤੇ ਕਈ ਵਾਰ ਇਹ ਵਾਹਨਾਂ ਲਈ ਵੀ ਖਤਰਨਾਕ ਸਾਬਿਤ ਹੋ ਸਕਦਾ ਹੈ। ਚੀਨ ਚ ਵਾਪਰੇ ਇਸ ਹਾਦਸੇ ਨੂੰ ਪੜ੍ਹਨ ਮਗਰੋਂ ਸਿਗਰਟ ਪੀਣ ਵਾਲੇ ਲੋਕ ਹਮੇਸ਼ਾ ਲਈ ਚੌਕਸ ਹੋ ਜਾਣਗੇ।ਇਹ ਹਾਦਸਾ ਹਾਲ ਹੀ ਚ ਚੀਨ ਦੇ ਫੁਜਿਆਨ ਸੂਬੇ ਦੇ ਝਾਗਜੋ ਇਲਾਕੇ ਚ ਡਰਾਈਵਰ ਦੀ ਲਾਪਰਵਾਹੀ ਨਾਲ ਵਾਪਰੀ। ਡਰਾਈਵਰ ਨੇ ਸਿਗਰਟ ਪੀਣ ਮਗਰੋਂ ਉਸਦੇ ਬੱਚੇ ਹੋਏ ਹਿੱਸੇ ਨੂੰ ਖਿੜਕੀ ਚ ਬਾਹਰ ਸੁੱਟ ਦਿੱਤਾ ਜਿਸ ਕਾਰਨ ਉਸਦੇ ਟਰੱਕ ਚ ਜ਼ਬਰਦਸਤ ਅੱਗ ਲੱਗ ਗਈ। ਖਬਰਾਂ ਮੁਤਾਬਕ ਡਰਾਇਵਰ ਦੀ ਇਸ ਲਾਪਰਵਾਈ ਕਾਰਨ ਹਾਈਵੇ ਤੇ ਆ ਰਹੇ ਇੱਕ ਟਰੱਕ ਦੇ ਪਿੱਛੇ ਵਾਲੇ ਹਿੱਸੇ ਚ ਜ਼ਬਰਦਸਤ ਅੱਗ ਲੱਗ ਗਈ। ਕਿਸਮਤ ਨਾਲ ਉੱਥੇ ਖੜ੍ਹੇ ਕੁੱਝ ਲੋਕਾਂ ਨੇ ਤੁਰੰਤ ਟਰੱਕ ਕੋਲ ਪਹੁੰਚਦਿਆਂ ਹੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਹਾਦਸੇ ਮਗਰੋਂ ਡਰਾਈਵਰ ਨੇ ਦੱਸਿਆ ਕਿ ਉਸਨੇ ਸਿਗਰਟ ਪੀਣ ਮਗਰੋਂ ਬਚਿਆ ਹਿੱਸਾ ਖਿੜਕੀ ਤੋਂ ਬਾਹਰ ਸੁੱਟਿਆ ਸੀ ਅਤੇ ਹੋ ਸਕਦਾ ਹੈ ਹਵਾ ਕਾਰਨ ਉਹ ਵਾਪਸ ਟਰੱਕ ਦੇ ਪਿੱਛੇ ਵਾਲੇ ਹਿੱਸੇ ਚ ਡਿੱਗ ਗਿਆ ਹੋਵੇ। ਪੜਤਾਲ ਕਰਨ ਮਗਰੋਂ ਪਤਾ ਲੱਗਿਆ ਕਿ ਸਿਗਰਟ ਕਾਰਨ ਹੀ ਅੱਗ ਲੱਗੀ ਹੈ ਕਿਉਂਕਿ ਟਰੱਕ ਦੇ ਪਿੱਛੇ ਵਾਲੇ ਹਿੱਸੇ ਨੂੰ ਛੱਡ ਕੇ ਟਰੱਕ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਘਟਨਾ ਚ ਕੁੱਝ ਪਲਾਸਟਿਕ ਦੇ ਪਿੰਜਰੇ ਅਤੇ ਦੋ ਸਾਈਕਲ ਨੁਕਸਾਨੀਆਂ ਗਈਆਂ ਅਤੇ ਕਿਸਮਤ ਨਾਲ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ।


Tags :


Des punjab
Shane e punjab
Des punjab