DES PANJAB Des punjab E-paper
Editor-in-chief :Braham P.S Luddu, ph. 403-293-9393
ਫਗਵਾੜਾ ‘ਚ ਗੰਨਾ ਕਿਸਾਨਾਂ ਨੇ ਲਾਇਆ ਧਰਨਾ, ਛਾਉਣੀ ‘ਚ ਬਦਲਿਆ ਪੂਰਾ ਸ਼ਹਿਰ
Date : 2018-12-04 PM 01:03:22 | views (10)

  ਫਗਵਾੜਾ: ਸ਼ੂਗਰ ਮਿਲ ਮਾਲਕਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਰਕੇ ਕਿਸਾਨਾਂ ‘ਚ ਭਾਰੀ ਰੋਸ ਹੈ। ਜਿਸਦੇ ਚਲਦੇ ਕਿਸਾਨ ਹੋਰ ਰੋਜ਼ ਕਿੱਥੇ ਨਾ ਕਿੱਥੇ ਧਰਨੇ ਦੇ ਰਹੇ ਹਨ। ਅੱਜ (ਮੰਗਲਵਾਰ) ਵੀ ਗੰਨਾ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਫਗਵਾੜਾ ‘ਚ ਧਰਨਾ ਦਿੱਤਾ ਗਿਆ। ਇਹਨਾਂ ਕਿਸਾਨਾਂ ਨੇ ਫਗਵਾੜਾ ‘ਚ ਵਾਹਿਦ ਸੰਧਾਰ ਸ਼ੂਗਰ ਮਿਲ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਧਰਨੇ ‘ਚ ਪੂਰੇ ਸੂਬੇ ਦੇ ਗੰਨਾ ਕਿਸਾਨ ਪਹੁੰਚੇ ਹਨ ਤੇ ਉਹਨਾਂ ਨੇ ਸਰਕਾਰ ਖਿਲਾਫ ਆਪਣਾ ਵਿਰੋਧ ਜ਼ਾਹਰ ਕਰਕੇ ਨਾਰੇਬਾਜੀ ਕੀਤੀ। ਗੰਨਾ ਕਾਸ਼ਤਕਾਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਕਾਰਨ ਫਗਵਾੜਾ ਪੁਲਸ ਛਾਉਣੀ ‘ਚ ਤਬਦੀਲ ਹੋ ਗਿਆ ਹੈ ਅਤੇ ਫਗਵਾੜਾ ਸ਼ਹਿਰ ‘ਤੇ ਆਉਣ ਵਾਲੀਆਂ ਸੜਕਾਂ ਨੂੰ ਪੁਲਸ ਨੇ ਚਾਰੇ ਪਾਸਿਓ ਬੰਦ ਕੀਤਾ ਹੋਇਆ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸ਼ਾਮ ਤੱਕ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਹਾਈਵੇਅ ਨੂੰ ਬੰਦ ਕਰ ਦਿੱਤਾ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੇ ਨਾਲ ਧੱਕਾਸ਼ਾਹੀ ਕਰ ਰਹੀ ਹੈ। ਕਿਸਾਨਾਂ ਦਾ ਪ੍ਰਾਈਵੇਟ ਮਿੱਲਾਂ ਵੱਲੋਂ ਦਿੱਤੇ ਜਾਣ ਵਾਲੇ ਬਕਾਏ ਦਾ ਅਜੇ ਤੱਕ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਚੋਂ ਕਿਸਾਨ ਫਗਵਾੜਾ ‘ਚ ਇਕੱਠੇ ਹੋ ਰਹੇ ਪਰ ਉਨ੍ਹਾਂ ਦੀਆਂ ਟਰਾਲੀਆਂ ਨੂੰ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ, ਜੋਕਿ ਗਲਤ ਹੈ। ਕਿਸਾਨਾਂ ਨੇ ਸਰਕਾਰ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਮਿੱਲ ਦੇ ਬਾਹਰ ਦਿਨ-ਰਾਤ ਅਣਮਿੱਥੇ ਸਮੇਂ ਲਈ ਧਰਨੇ ‘ਤੇ ਬੈਠਣਗੇ ਅਤੇ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਧਰਨੇ ਤੋਂ ਬਾਅਦ ਹਾਈਵੇਅ ਜਾਮ ਕਰਨਗੇ। ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਕਿਸਾਨਾਂ ਦੀ ਮੰਗ ਹੈ ਕਿ ਪਿਛਲੇ 1 ਸਾਲ ਦਾ ਬਕਾਇਆ 450 ਕਰੋੜ ਰੁਪਏ ਕਿਸਾਨਾਂ ਨੂੰ ਤੁਰੰਤ ਮਿਲਣਾ ਚਾਹੀਦਾ ਹੈ। ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਕਾਰਨ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਕਰਯੋਗ ਹੈ ਅਕਾਲੀ ਦਲ ਗੰਨਾ ਕਿਸਾਨਾਂ ਦੇ ਹਕ਼ ‘ਚ ਬੀਤੇ ਦਿਨਾਂ ਤੋਂ ਧਰਨੇ ਦੇ ਰਿਹਾ ਹੈ। ਤੇ ਕੱਲ (ਬੁਧਵਾਰ) ਵੀ ਅਕਾਲੀ ਦਲ ਵਲੋਂ ਗੁਰਦਸਪੂਰ ਤੇ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਦੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ।


Tags :


Des punjab
Shane e punjab
Des punjab