DES PANJAB Des punjab E-paper
Editor-in-chief :Braham P.S Luddu, ph. 403-293-9393
ਵਰੁਣ ਨੇ ‘ਏਬੀਸੀਡੀ-3’ ਲਈ ਮੰਗੇ 21 ਕਰੋੜ
Date : 2018-12-04 PM 12:33:29 | views (20)

 ਮੁੰਬਈ: ਵਰੁਣ ਧਵਨ ਤੇ ਕੈਟਰੀਨਾ ਕੈਫ ਜਲਦੀ ਹੀ ਰੈਮੋ ਡੀਸੂਜ਼ਾ ਦੀ ਅਗਲੀ ਡਾਂਸ ਫ਼ਿਲਮ ‘ਏਬੀਸੀਡੀ-3’ ‘ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ‘ਚ ਦੋਵਾਂ ਦੇ ਜ਼ਬਰਦਸਤ ਡਾਂਸ ਮੂਵਜ਼ ਦੇਖਣ ਨੂੰ ਮਿਲਣਗੇ। ਇਸ ਦੇ ਨਾਲ ਹੀ ਖ਼ਬਰਾਂ ਨੇ ਕੀ ਰੈਮੋ ਇਸ ਫ਼ਿਲਮ ਨੂੰ ਵੱਡੇ ਪੱਧਰ ‘ਤੇ ਸ਼ੂਟ ਕਰਨ ਦੀ ਪਲਾਨਿੰਗ ਕਰ ਰਹੇ ਹਨ। ਫ਼ਿਲਮ ਨੂੰ 4ਡੀ ਤੇ ਆਈਮੈਕਸ ਫਾਰਮੈਟ ‘ਤੇ ਰਿਲੀਜ਼ ਕੀਤਾ ਜਾਵੇਗਾ। ਹੁਣ ‘ਏਬੀਸੀਡੀ-3’ ਦੀ ਕਾਸਟ ਨਾਲ ਜੁੜੀ ਇੱਕ ਹੋਰ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਰੁਣ ਨੇ ਫ਼ਿਲਮ ਲਈ ਕਾਫੀ ਵੱਡੀ ਰਕਮ ਲਈ ਹੈ। ਜੀ ਹਾਂ, ਵਰੁਣ ਨੇ ਇਸ ਫ਼ਿਲਮ ਲਈ 21 ਕਰੋੜ ਰੁਪਏ ਫੀਸ ਲਈ ਹੈ। ਇਸ ਦੇ ਨਾਲ ਹੀ ਉਹ ਆਪਣੀ ਜੈਨਰੇਸ਼ਨ ਦੇ ਸਭ ਤੋਂ ਮਹਿੰਗੇ ਸਟਾਰ ਬਣੇ ਹਨ। ਵਰੁਣ ਤੋਂ ਬਾਅਦ ਰਣਵੀਰ ਕਪੂਰ ਤੇ ਰਣਵੀਰ ਸਿੰਘ ਦਾ ਨਾਂ ਆਉਂਦਾ ਹੈ। ਫ਼ਿਲਮ ਦੀ ਗੱਲ ਕਰੀਏ ਤਾਂ ਇਹ ਕੈਟਰੀਨਾ ਤੇ ਵਰੁਣ ਦੀ ਰੋਮਾਂਟਿਕ ਫ਼ਿਲਮ ਨਾ ਹੋ ਕੇ ਡਾਂਸ ਫ਼ਿਲਮ ਹੀ ਹੋਵੇਗੀ ਕਿਉਂਕਿ ਰੈਮੋ ਰੋਮਾਂਟਿਕ ਫ਼ਿਲਮਾਂ ਨਹੀਂ ਕਰਨਾ ਚਾਹੁੰਦੇ। ‘ਏਬੀਸੀਡੀ-3’ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਜਿਸ ‘ਚ 5 ਵੱਡੇ ਗਾਣੇ ਹੋਣਗੇ।


Tags :


Des punjab
Shane e punjab
Des punjab