DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡੀਅਨ ਐਸਟਰੋਨੌਟ ਡੇਵਿਡ ਸੇਂਟ ਜੈਕੁਅਸ ਸਪੇਸ ਸਟੇਸ਼ਨ ਤੇ ਪੁੱਜੇ
Date : 2018-12-03 PM 01:15:48 | views (19)

 ਬਾਇਕੋਨੂਰ, ਅੱਜ ਸਵੇਰੇ ਕੈਨੇਡੀਅਨ ਐਸਟਰੋਨੌਟ ਡੇਵਿਡ ਸੇਂਟ ਜੈਕੁਅਸ ਨੇ ਕਜਾਕਿਸਤਾਨ ਤੋਂ ਕੌਮਾਂਤਰੀ ਸਪੇਸ ਸਟੇਸ਼ਨ ਲਈ ਰੂਸੀ ਸੋਊਜ਼ ਰਾਕੇਟ ਉੱਤੇ ਉਡਾਨ ਭਰੀ ਸੀ।ਡੇਵਿਡ ਸੇਂਟ ਜੈਕੂਅਸ ਸਪੇਸ ਸਟੇਸ਼ਨ ਤੇ ਸੁਰੱਖਿਅਤ ਪਹੁੰਚ ਚੁੱਕੇ ਹਨ।  48 ਸਾਲਾ ਡਾਕਟਰ ਤੇ ਐਸਟਰੋਨਾਟ ਨੇ ਬਾਇਕੋਨੂਰ ਕੌਸਮੋਡਰੋਮ ਤੋਂ ਨਾਸਾ ਦੇ ਐਨੇ ਮੈਕਲੇਨ ਤੇ ਰੂਸ ਦੀ ਸਪੇਸ ਏਜੰਸੀ, ਰੌਸਕੋਸਮੌਸ ਦੇ ਓਲੈੱਗ ਕੋਨੈਂਕੋ ਨਾਲ ਇਹ ਉਡਾਣ ਭਰੀ ਸੀ  ਕਜ਼ਾਕਿਸਤਾਨ ਤੋਂ ਭਰੀ ਗਈ ਇਹ ਉਡਾਨ ਬਿਲਕੁਲ ਸਹੀ ਰਹੀ। ਅਮਲੇ ਨੇ ਦੱਸਿਆ ਕਿ ਸ਼ੁਰੂਆਤੀ ਕੁੱਝ ਮਿੰਟਾਂ ਤੋਂ ਬਾਅਦ ਹੀ ਉਨ੍ਹਾਂ ਨੇ ਸੁਰੱਖਿਅਤ ਢੰਗ ਨਾਲ ਆਰਬਿਟ ਵਿੱਚ ਦਾਖਲਾ ਲੈ ਲਿਆ। ਅਕਤੂਬਰ ਵਿੱਚ ਸੋਊਜ਼ ਮਿਸ਼ਨ ਦੇ ਅਸਫਲ ਹੋਣ ਤੋਂ ਬਾਅਦ ਇਨਸਾਨ ਦੀ ਮੌਜੂਦਗੀ ਵਾਲਾ ਇਹ ਪਹਿਲਾ ਰੂਸੀ ਰਾਕੇਟ ਹੈ ਜਿਸ ਨੂੰ ਪੁਲਾੜ ਵਿੱਚ ਭੇਜਿਆ ਗਿਆ। 11 ਅਕਤੂਬਰ ਨੂੰ ਸੋਊਜ਼ ਕੈਪਸੂਲ, ਜਿਸ ਵਿੱਚ ਦੋ ਐਸਟਰੋਨੌਟਸ ਨੂੰ ਪੁਲਾੜ ਵਿੱਚ ਭੇਜਿਆ ਜਾ ਰਿਹਾ ਸੀ, ਵਾਲੇ ਮਿਸ਼ਨ ਨੂੰ ਰੱਦ ਕਰਨਾ ਪਿਆ ਤੇ ਕੈਪਸੂਲ ਦੀ ਐਮਰਜੰਸੀ ਲੈਂਡਿੰਗ ਵੀ ਕਰਵਾਉਣੀ ਪਈ। ਪਹਿਲੀ ਨਵੰਬਰ ਨੂੰ ਹਰੀ ਝੰਡੀ ਦਿੱਤੇ ਜਾਣ ਤੋਂ ਪਹਿਲਾਂ ਰੂਸ ਨੇ ਮਨੁੱਖ ਵਾਲੇ ਸਾਰੇ ਲਾਂਚ ਸਸਪੈਂਡ ਕਰ ਦਿੱਤੇ। ਸੇਂਟ ਜੈਕੁਅਸ ਨੇ ਇਸ ਛੇ ਮਹੀਨਿਆਂ ਦੇ ਮਿਸ਼ਨ ਲਈ ਟਰੇਨਿੰਗ ਵਾਸਤੇ ਕਈ ਸਾਲ ਲਗਾਏ ਹਨ। ਪਹਿਲਾਂ ਇਸ ਮਿਸ਼ਨ ਨੂੰ 20 ਦਸੰਬਰ ਨੂੰ ਲਾਂਚ ਕੀਤਾ ਜਾਣਾ ਸੀ ਪਰ ਸੋਊਜ਼ ਲਾਂਚ ਦੇ ਅਸਫਲ ਰਹਿਣ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।ਜਾਣਕਾਰੀ ਅਨੁਸਾਰ ਡੇਵਿਡ ਸੇਂਟ ਜੈਕੂਅਸ ਸਪੇਸ ਸਟੇਸ਼ਨ ਤੇ ਸੁਰੱਖਿਅਤ ਪਹੁੰਚ ਚੁੱਕੇ ਹਨ।

 


Tags :


Des punjab
Shane e punjab
Des punjab