DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ ਦੀਆਂ ਦੋ ਵੱਡੀਆਂ ਯੂਨੀਅਨਾਂ ਨੇ ਡੱਗ ਫੋਰਡ ਦੇ ਏਜੰਡੇ ਖਿਲਾਫ ਆਵਾਜ਼ ਉਠਾਉਣ ਦਾ ਕੀਤਾ ਫੈਸਲਾ
Date : 2018-12-03 PM 01:07:58 | views (29)

 ਟੋਰਾਂਟੋ,,  ਕੈਨੇਡਾ ਦੀਆਂ ਦੋ ਵੱਡੀਆਂ ਯੂਨੀਅਨਾਂ ਨੇ ਰਲ ਕੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਤਬਾਹਕੁੰਨ ਏਜੰਡੇ ਦੇ ਖਿਲਾਫ ਆਵਾਜ਼ ਉਠਾਉਣ ਦਾ ਫੈਸਲਾ ਕੀਤਾ ਹੈ। ਯੂਨੀਫੌਰ ਤੇ ਓਨਟਾਰੀਓ ਪਬਲਿਕ ਸਰਵਿਸ ਇੰਪਲਾਇਜ਼ ਯੂਨੀਅਨ (ਓਪੀਐਸਈਯੂ) ਦਰਮਿਆਨ ਇਹ ਸਮਝੌਤਾ ਫੋਰਡ ਦੀ ਉਸ ਟਿੱਪਣੀ, ਜਿਸ ਵਿੱਚ ਉਨ੍ਹਾਂ ਓਸ਼ਵਾ, ਓਨਟਾਰੀਓ ਵਿਚਲੇ ਜਨਰਲ ਮੋਟਰਜ਼ ਦੇ ਪਲਾਂਟ ਨੂੰ ਬੰਦ ਕਰਨ ਦੇ ਫੈਸਲੇ ਦੇ ਪੈਂਡਿੰਗ ਹੋਣ ਦੇ ਸਬੰਧ ਵਿੱਚ ਕੀਤਾ ਗਿਆ ਹੈ। ਜਿ਼ਕਰਯੋਗ ਹੈ ਕਿ ਪਿਛਲੇ ਹਫਤੇ ਫੋਰਡ ਨੇ ਆਖਿਆ ਸੀ ਕਿ ਆਟੋਨਿਰਮਾਤਾ ਕੰਪਨੀ ਨੂੰ ਆਪਣਾ ਅਜਿਹਾ ਸਖ਼ਤ ਫੈਸਲਾ ਬਦਲਣ ਲਈ ਰਾਜ਼ੀ ਕਰਨ ਵਾਸਤੇ ਉਹ ਕੁੱਝ ਨਹੀਂ ਕਰ ਸਕਦੇ। ਕੰਪਨੀ ਦੇ ਪ੍ਰੈਜ਼ੀਡੈਂਟ ਨੇ ਉਨ੍ਹਾਂ ਨੂੰ ਦੱਸਿਆ ਕਿ ਬੇੜਾ ਪਹਿਲਾਂ ਹੀ ਡੌਕ ਛੱਡ ਚੁੱਕਿਆ ਹੈ। ਐਤਵਾਰ ਦੁਪਹਿਰ ਨੂੰ ਜਾਰੀ ਕੀਤੇ ਬਿਆਨ ਵਿੱਚ ਓਪੀਐਸਈਯੂ ਦੇ ਪ੍ਰਧਾਨ ਵਾਰਨ ਸਮੋਕੀ ਥਾਮਸ ਨੇ ਆਖਿਆ ਕਿ ਇਸ ਤਰ੍ਹਾਂ ਪਲਟੀ ਖਾਣ ਵਾਲੇ ਬਿਆਨ ਓਨਟਾਰੀਓ ਵਾਸੀਆਂ ਲਈ ਚੰਗੇ ਨਹੀਂ ਹਨ। ਉਨ੍ਹਾਂ ਆਖਿਆ ਕਿ ਯੂਨੀਅਨਾਂ ਸਰਕਾਰ ਨੂੰ ਪਬਲਿਕ ਸਰਵਿਸਿਜ਼ ਵਿੱਚ ਮੁੜ ਨਿਵੇਸ਼ ਕਰਨ ਲਈ ਲਾਬਿੰਗ ਕਰਕੇ ਮਨਾਉਣਗੀਆਂ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਫੋਰਡ ਨੂੰ ਇੰਪਲਾਇਰਜ਼ ਨੂੰ ਹੱਲਾਸ਼ੇਰੀ ਦੇ ਕੇ ਚੰਗੀਆਂ ਤੇ ਸਥਾਈ ਨੌਕਰੀਆਂ ਸਿਰਜਣ ਲਈ ਵੀ ਆਖਣਾ ਚਾਹੀਦਾ ਹੈ। ਪ੍ਰੀਮੀਅਰ ਦੇ ਆਫਿਸ ਵੱਲੋਂ ਇਸ ਟਿੱਪਣੀ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।


Tags :


Des punjab
Shane e punjab
Des punjab