DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤ ਤੇ ਬੈਲਜੀਅਮ ਦਰਮਿਆਨ ਰੁਮਾਂਚਕ ਮੈਚ 2-2 ਨਾਲ ਬਰਾਬਰੀ 'ਤੇ ਖ਼ਤਮ
Date : 2018-12-03 PM 12:25:18 | views (27)

 ਭੁਵਨੇਸ਼ਵਰ: ਉਡੀਸਾ ਹਾਕੀ ਵਿਸ਼ਵ ਕੱਪ ਵਿੱਚ ਭਾਰਤ ਤੇ ਬੈਲਜੀਅਮ ਦਰਮਿਆਨ ਰੁਮਾਂਚਕ ਮੈਚ 2-2 ਨਾਲ ਬਰਾਬਰੀ 'ਤੇ ਖ਼ਤਮ ਹੋ ਗਿਆ। ਪੂਲ ਸੀ ਦੇ ਮੈਚ ਵਿੱਚ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ। ਲਜੀਅਮ ਨੇ ਸ਼ੁਰੂਆਤ ਤੋਂ ਹੀ ਭਾਰਤ 'ਤੇ ਦਬਾਅ ਬਣਾ ਕੇ ਰੱਖਿਆ ਜਦਕਿ ਭਾਰਤ ਨੇ ਤੀਜੇ ਕੁਆਟਰ ਵਿੱਚ ਆ ਕੇ ਬੈਲਜੀਅਮ ਵੱਲੋਂ ਚੜ੍ਹਾਇਆ ਗੋਲਾਂ ਭਾਰ ਉਤਾਰਨਾ ਸ਼ੁਰੂ ਕਰ ਦਿੱਤਾ। ਮਹਿਮਾਨ ਟੀਮ ਨੇ ਅੱਠਵੇਂ ਮਿੰਟ ਵਿੱਚ ਹੀ ਗੋਲ ਦਾਗ਼ ਦਿੱਤਾ, ਜਿਸ ਦੀ ਬਰਾਬਰੀ 39ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਨੇ ਕੀਤੀ। 47ਵੇਂ ਮਿੰਟ ਵਿੱਚ ਸਿਮਰਨਜੀਤ ਨੇ ਗੋਲ ਕਰ ਦਿੱਤਾ ਅਤੇ ਬੈਲਜੀਅਮ 'ਤੇ ਲੀਡ ਬਣਾ ਲਈ। ਪਰ ਇਹ ਲੀਡ ਮੈਚ ਦੇ ਅੰਤ ਤਕ ਬਰਕਰਾਰ ਨਾ ਰਹਿ ਸਕੀ ਅਤੇ 56ਵੇਂ ਮਿੰਟ ਵਿੱਚ ਬੈਲਜੀਅਮ ਮੈਚ ਬਰਾਬਰੀ 'ਤੇ ਲੈ ਆਇਆ।


Tags :


Des punjab
Shane e punjab
Des punjab