DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਦੋ ਪੁਲਿਸ ਅਧਿਕਾਰੀਆਂ ਵਿੱਚ ਹੋਈ ਬਹਿਸ ਮਗਰੋਂ ਇੱਕ ਨੇ ਦੂਜੇ ਨੂੰ ਮਾਰੀਆਂ ਗੋਲੀਆਂ
Date : 2018-12-01 PM 01:02:12 | views (34)

  ਓਨਟਾਰੀਓ,  ਨਾਇਗਰਾ ਏਰੀਆ ਦੇ ਦੋ ਪੁਲਿਸ ਅਧਿਕਾਰੀਆਂ ਵਿੱਚ ਹੋਈ ਬਹਿਸ ਐਨੀ ਵੱਧ ਗਈ ਕਿ ਇੱਕ ਨੇ ਤੈਸ਼ ਵਿੱਚ ਆ ਕੇ ਦੂਜੇ ਨੂੰ ਕਈ ਗੋਲੀਆਂ ਮਾਰ ਦਿੱਤੀਆਂ। ਜ਼ਖ਼ਮੀ ਪੁਲਿਸ ਅਧਿਕਾਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਜਾਣਕਾਰੀ ਓਨਟਾਰੀਓ ਦੇ ਪੁਲਿਸ ਵਾਚਡੌਗ ਵੱਲੋਂ ਦਿੱਤੀ ਗਈ।44 ਸਾਲਾ ਕਾਂਸਟੇਬਲ ਨਥਾਨ ਪਾਰਕਰ ਨੂੰ ਪੈਲਹਾਮ, ਓਨਟਾਰੀਓ ਵਿੱਚ ਹੋਈ ਸ਼ੂਟਿੰਗ ਤੋਂ ਬਾਅਦ ਹੈਮਿਲਟਨ ਦੇ ਜਨਰਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਇਹ ਘਟਨਾ ਵਾਪਰੀ ਉਹ ਇਲਾਕਾ ਸਲਫਰ ਸਪਰਿੰਗ ਡਰੇਲ ਤੇ ਐਫਿੰਘਮ ਸਟਰੀਟ ਦਰਮਿਆਨ ਪੈਂਦਾ ਹੈ ਜਿੱਥੇ ਪੁਲਿਸ 12 ਨਵੰਬਰ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਵਾਲੇ ਵਿਅਕਤੀ ਕਾਰਨ ਵਾਪਰੇ ਹਾਦਸੇ ਦੀ ਜਾਂਚ ਕਰ ਰਹੀ ਸੀ। ਕਈ ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਸਾਮਲ ਦੂਜਾ ਅਧਿਕਾਰੀ ਟਰੈਫਿਕ ਕੋਲੀਜ਼ਨ ਰੀਕੰਸਟ੍ਰਕਸ਼ਨ ਯੂਨਿਟ ਦਾ ਮੈਂਬਰ ਹੈ। ਪੁਲਿਸ ਸੂਤਰਾਂ ਨੇ ਇਹ ਨਹੀਂ ਦੱਸਿਆ ਕਿ ਦੋਵਾਂ ਅਧਿਕਾਰੀਆਂ ਵਿੱਚ ਕਿਸ ਮੁੱਦੇ ਨੂੰ ਲੈ ਕੇ ਬਹਿਸ ਹੋਈ ਪਰ ਇਹ ਜ਼ਰੂਰ ਆਖਿਆ ਗਿਆ ਕਿ ਪਾਰਕਰ ਨੂੰ ਪੰਜ ਜਾਂ ਵੱਧ ਗੋਲੀਆਂ ਮਾਰੀਆਂ ਗਈਆਂ। ਇਸ ਘਟਨਾ ਦੀ ਜਾਂਚ ਪ੍ਰੋਵਿੰਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐਸਆਈਯੂ) ਵੱਲੋਂ ਕੀਤੀ ਜਾ ਰਹੀ ਹੈ। ਐਸਆਈਯੂ ਨੂੰ 12:18 ਉੱਤੇ ਉਸ ਵੇਲੇ ਐਫਿੰਘਮ ਸਟਰੀਟ ਸੱਦਿਆ ਗਿਆ ਜਦੋਂ ਇੱਕ ਪੁਲਿਸ ਅਧਿਕਾਰੀ ਦੇ ਜ਼ਖ਼ਮੀ ਹੋਣ ਉੱਤੇ ਨਾਇਗਰਾ ਦੇ ਈਐਮਐਸ ਪੈਰਾਮੈਡਿਕਸ ਮੌਕੇ ਉੱਤੇ ਪਹੁੰਚੇ। ਐਸਆਈਯੂ ਦੀ ਤਰਜ਼ਮਾਨ ਮੋਨਿਕਾ ਹੁਡੌਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਏਜੰਸੀ ਵੱਲੋਂ ਮਾਮਲੇ ਦੀ ਜਾਂਚ ਲਈ ਅੱਠ ਐਸਆਈਯੂ ਜਾਂਚਕਾਰ ਤੇ ਤਿੰਨ ਫੋਰੈਂਸਿਕ ਮਾਹਿਰ ਲਾਏ ਹਨ। 

ਇੱਥੇ ਦੱਸਣਾ ਬਣਦਾ ਹੈ ਕਿ ਪਾਰਕਰ ਖਿਲਾਫ ਪਹਿਲਾਂ ਚਾਰ ਅਨੁਸ਼ਾਸਨੀ ਕਾਰਵਾਈ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਤਿੰਨ ਮਾਮਲਿਆਂ ਵਿੱਚ ਹਿੰਸਾ ਵੀ ਸ਼ਾਮਲ ਸੀ।

Tags :


Des punjab
Shane e punjab
Des punjab