DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨੂੰ 12 ਮਹੀਨੇ ਦੀ ਸਜ਼ਾ
Date : 2018-11-29 PM 12:43:47 | views (15)

 ਮਿਸੀਸਾਗਾ: ਓਂਟਾਰੀਓ ਵਿੱਚ ਇਸੇ ਸਾਲ ਇੱਕ ਸ਼ਖਸ 'ਤੇ ਹਮਲਾ ਕੀਤੇ ਜਾਣ ਦਾ ਮਾਮਲਾ ਖੂਬ ਚਰਚਾ ਵਿੱਚ ਰਿਹਾ ਸੀ। ਮਾਮਲੇ ਦੇ ਚਰਚਾ ਵਿੱਚ ਆਉਣ ਦਾ ਕਾਰਨ ਸੀ, ਇੱਕ ਸ਼ਖਸ 'ਤੇ ਤਿੰਨ ਜਾਣਿਆਂ ਵੱਲੋਂ ਹਮਲਾ ਕੀਤਾ ਜਾਣਾ, ਤੇ ਪੀੜਤ ਸ਼ਖਸ ਦਾ 'ਔਟਿਸਟਿਕ' ਹੋਣਾ। ਪੀੜਤ ਸ਼ਖਸ 'ਔਟਿਜ਼ਮ' ਨਾਲ ਜੂਝ ਰਿਹਾ ਸੀ। ਇਸ ਮਾਮਲੇ ਵਿੱਚ ਹੁਣ ਤਿੰਨ ਹਮਲਾਵਰਾਂ ਵਿੱਚੋਂ ਇੱਕ ਨੂੰ ਸਜ਼ ਸੁਣਾਈ ਗਈ ਹੈ। ਇਸ ਮਾਮਲੇ ਵਿੱਚ 25 ਸਾਲਾ ਰਣਜੋਤ ਸਿੰਘ ਧਾਮੀ ਨੂੰ 12 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਦੋ ਸਾਲ ਦੀ ਪ੍ਰੋਬੇਸ਼ਨ ਵੀ ਲਾਈ ਗਈ ਹੈ। ਹਾਲਾਂਕਿ ਜੋ ਸਮਾਂ ਧਾਮੀ ਹਵਾਲਾਤ ਵਿੱਚ ਬਿਤਾ ਚੁੱਕਿਆ ਹੈ, ਉਸ ਦੇ ਚੱਲਦੇ ਫਿਲਹਾਲ ਉਹ ਆਜ਼ਾਦ ਹੈ। ਧਾਮੀ ਨੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਦੋਸ਼ ਕਬੂਲੇ ਸਨ। ਮਾਮਲੇ ਵਿੱਚ ਸਜ਼ਾ ਸਬੰਧੀ ਦੋਵੇਂ ਪੱਖਾਂ ਦੇ ਵਕੀਲਾਂ ਦੀ ਸਹਿਮਤੀ ਸੀ। ਪੂਰੀ ਘਟਨਾ ਮਾਰਚ ਮਹੀਨੇ ਦੀ ਹੈ। ਧਾਮੀ ਅਸਲ ਵਿੱਚ ਓਂਟਾਰੀਓ ਤੋਂ ਨਹੀਂ ਬਲਕਿ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਹੈ। ਇੱਕ ਸਰਵੇਲੈਂਸ ਵੀਡੀਓ ਵਿੱਚ ਉਸ ਨੂੰ ਤੇ ਦੋ ਹੋਰ ਲੋਕਾਂ ਨੂੰ ਮਿਸੀਸਾਗਾ ਵਿੱਚ ਇੱਕ ਬੱਸ ਸਟੇਸ਼ਨ 'ਤੇ ਪੀੜਤ ਨਾਲ ਕੁੱਟਮਾਰ ਕਰਦੇ ਵੇਖਿਆ ਗਿਆ ਸੀ।


Tags :


Des punjab
Shane e punjab
Des punjab