DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਕੈਨੇਡਾ ਪੋਸਟ ਦੇ ਕਰਮਚਾਰੀਆਂ ਨੂੰ ਮੁੜ ਕੰਮ 'ਤੇ ਜਾਣ ਦੀ ਹਦਾਇਤ, ਬਿੱਲ ਸੀ-89 ਪਾਸ
Date : 2018-11-28 PM 01:30:51 | views (14)

 ਟੋਰੰਟੋ: ਕੈਨੇਡਾ ਦੀ ਸਰਕਾਰੀ ਡਾਕ ਸੇਵਾ ਕੈਨੇਡਾ ਪੋਸਟ ਨੇ ਆਪਣੀਆਂ ਸੇਵਾਵਾਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਹਨ। ਕੈਨੇਡਾ ਸੈਨੇਟ ਨੇ ਪੰਜ ਹਫ਼ਤਿਆਂ ਦੀ ਹੜਤਾਲ ਖ਼ਤਮ ਕਰਨ ਲਈ ਬਿੱਲ ਸੀ-89 ਪਾਸ ਕਰ ਦਿੱਤਾ। ਇਸ ਤੋਂ ਬਾਅਦ ਮੰਗਲਵਾਰ ਕੈਨੇਡਾ ਪੋਸਟ ਦੇ ਕਰਮਚਾਰੀਆਂ ਨੂੰ ਮੁੜ ਕੰਮ 'ਤੇ ਜਾਣ ਦੀ ਹਦਾਇਤ ਦਿੱਤੀ ਗਈ ਹੈ। ਕੈਨੇਡਾ ਪੋਸਟ ਕਰਮਚਾਰੀਆਂ ਦੀ ਯੂਨੀਅਨ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਵਧੀਆਂ ਤਨਖ਼ਾਹਾਂ ਦੇ ਨਾਲ-ਨਾਲ ਰੁਜ਼ਗਾਰ ਸੁਰੱਖਿਆ ਨਹੀਂ ਦਿੱਤੀ ਜਾ ਰਹੀ। ਇਸ ਕਰਕੇ ਹੀ ਯੂਨੀਅਨ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਇਸ ਹੜਤਾਲ ਕਾਰਨ ਵੈਨਕੂਵਰ, ਟੋਰਾਂਟੋ ਤੇ ਮੌਂਟ੍ਰੀਅਲ ਦੇ ਮੁੱਖ ਦਫ਼ਤਰਾਂ 'ਚ ਚਿੱਠੀ ਪੱਤਰ ਤੇ ਪਾਰਸਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਕੈਨੇਡਾ 'ਚ ਇਸ ਸਮੇਂ ਕ੍ਰਿਸਮਸ ਦੇ ਤਿਓਹਾਰ ਦਾ ਮਾਹੌਲ ਹੈ ਤੇ ਕੈਨੇਡਾ ਪੋਸਟ ਦਾ ਬੰਦ ਹੋਣਾ ਲੋਕਾਂ ਦੀਆਂ ਮੁਸੀਬਤਾਂ ਨੂੰ ਵਧਾ ਰਿਹਾ ਸੀ। ਇਸ ਬਿੱਲ ਨੂੰ ਪਾਸ ਕਰਨ ਵੇਲੇ ਕੈਨੇਡਾ ਪੋਸਟ ਤੇ ਕੈਨੇਡਾ ਪੋਸਟ ਯੂਨੀਅਨ, ਦੋਵਾਂ ਧਿਰਾਂ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਕੈਨੇਡਾ ਪੋਸਟ ਦੇ ਕਰਮਚਾਰੀਆਂ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਵੱਲੋਂ ਇਸ ਫੈਸਲੇ ਖ਼ਿਲਾਫ਼ ਅਦਾਲਤ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ, ਕੈਨੇਡਾ ਪੋਸਟ ਦੇ ਕਰਮਚਾਰੀਆਂ ਤੇ ਸਰਕਾਰ ਵਿਚਕਾਰ ਮਿਹਨਤਾਨੇ ਸਬੰਧੀ ਵਿਵਾਦ ਚੱਲ ਰਿਹਾ ਹੈ। ਸਰਕਾਰ ਡਾਕੀਏ ਨੂੰ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਹਿਸਾਬ ਨਾਲ ਪੈਸੇ ਦਿੰਦੀ ਹੈ। ਸ਼ਹਿਰੀ ਖੇਤਰ ਵਿੱਚ ਘੰਟਿਆਂ ਦੇ ਹਿਸਾਬ ਨਾਲ ਤਨਖ਼ਾਹ ਦਿੱਤੀ ਜਾਂਦੀ ਹੈ ਜਦਕਿ ਦਿਹਾਤੀ ਖੇਤਰ ਵਿੱਚ ਡਾਕ ਵੰਡਣ ਵਾਲੇ ਵੱਲੋਂ ਤੈਅ ਕੀਤੇ ਪੈਂਡੇ ਦੇ ਹਿਸਾਬ ਨਾਲ ਉਸ ਨੂੰ ਮਿਹਨਤਾਨਾ ਮਿਲਦਾ ਹੈ, ਜੋ ਸ਼ਹਿਰੀ ਖੇਤਰ ਵਿੱਚ ਕੰਮ ਕਰਨ ਵਾਲੇ ਡਾਕੀਏ ਦੇ ਹਿਸਾਬ ਨਾਲ ਕਾਫੀ ਘੱਟ ਬਣਦਾ ਹੈ।


Tags :


Des punjab
Shane e punjab
Des punjab