DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ, ਓਸ਼ਵਾ ਪਲਾਂਟ: ਵਰਕਰਜ਼ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਾਡੇ ਕੋਲ ਜੋ ਕੁੱਝ ਬਣ ਸਕੇਗਾ ਅਸੀਂ ਕਰਾਂਗੇ: ਡੱਗ ਫੋਰਡ
Date : 2018-11-27 PM 01:09:03 | views (16)

 ਓਨਟਾਰੀਓ, ਅਗਲੇ ਸਾਲ ਜਨਰਲ ਮੋਟਰਜ਼ ਵੱਲੋਂ ਓਸ਼ਵਾ ਵਿਚਲਾ ਪਲਾਂਟ ਬੰਦ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਵੱਲੋਂ ਵਰਕਰਜ਼ ਲਈ ਸੰਘਰਸ਼ ਕਰਨ ਦੀ ਥਾਂ ਉਨ੍ਹਾਂ ਦੇ ਇੰਪਲਾਇਮੈਂਟ ਇੰਸੋ਼ਰੈਂਸ ਵਿੱਚ ਵਾਧਾ ਕੀਤੇ ਜਾਣ ਦੀ ਮੰਗ ਕਾਰਨ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀਐਮ ਵੱਲੋਂ ਅਗਲੇ ਸਾਲ ਦਸੰਬਰ ਵਿੱਚ 2800 ਕਾਮਿਆਂ ਨੂੰ ਵਿਹਲਾ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਸੋਮਵਾਰ ਨੂੰ ਫੋਰਡ ਨੇ ਆਖਿਆ ਕਿ ਵਰਕਰਜ਼ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਾਡੇ ਕੋਲ ਜੋ ਕੁੱਝ ਬਣ ਸਕੇਗਾ ਅਸੀਂ ਕਰਾਂਗੇ। ਅਜੇ ਵੀ ਅਸੀਂ ਉਹ ਸੱਭ ਕਰ ਰਹੇ ਹਾਂ ਜੋ ਅਸੀਂ ਕਰ ਸਕਦੇ ਹਾਂ। ਇਸ ਤੋਂ ਪਹਿਲਾਂ ਫੋਰਡ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਫੋਨ ਉੱਤੇ ਗੱਲਬਾਤ ਕਰਕੇ ਇਨ੍ਹਾਂ ਕਾਮਿਆਂ ਦੇ ਬੇਰੋਜ਼ਗਾਰੀ ਭੱਤੇ ਵਿੱਚ ਪੰਜ ਹਫਤਿਆਂ ਦਾ ਵਾਧਾ ਕਰਨ ਤੇ ਟਰੰਪ ਪ੍ਰਸ਼ਾਸਨ ਵੱਲੋਂ ਲਾਏ ਗਏ ਸਟੀਲ ਟੈਰਿਫਜ਼ ਨੂੰ ਖ਼ਤਮ ਕਰਨ ਦੀ ਗੁਜ਼ਾਰਿਸ਼ ਕੀਤੀ। ਆਲੋਚਕਾਂ ਦਾ ਕਹਿਣਾ ਹੈ ਕਿ ਨਵੇਂ ਪ੍ਰੀਮੀਅਰ ਤੋਂ ਉਨ੍ਹਾਂ ਨੂੰ ਹੋਰ ਬਹੁਤ ਕਾਸੇ ਦੀ ਆਸ ਸੀ। ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ ਬੌਰਡਰ ਕਰਾਸਿੰਗਜ਼ ਉੰਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋਂ ਕਾਰੋਬਾਰ ਲਈ ਖੁੱਲ੍ਹਾ ਸੱਦਾ ਵਰਗੇ ਬੋਰਡ ਲਾਏ ਗਏ ਹਨ ਪਰ ਜੀਐਮ ਦਾ ਇਹ ਫੈਸਲਾ ਫੋਰਡ ਸਰਕਾਰ ਨੂੰ ਨਜ਼ਰ ਨਹੀਂ ਆ ਰਿਹਾ। ਹੌਰਵਥ ੇ ਆਖਿਆ ਕਿ ਫੋਰਡ ਸਰਕਾਰ ਜਾਣਬੁੱਝ ਕੇ ਇਸ ਪਾਸੇ ਵੱਲ ਧਿਆਨ ਨਹੀਂ ਦੇਣਾ ਚਾਹੁੰਦੀ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਓਨਟਾਰੀਓ ਨੂੰ ਆਟੋ ਇੰਡਸਟਰੀ ਨਾਲ ਜੁੜੀਆਂ ਨੌਕਰੀਆਂ ਨੂੰ ਆਕਰਸਿ਼ਤ ਕਰਨ ਲਈ ਇੱਕ ਖਾਸ ਰਣਨੀਤੀ ਦੀ ਲੋੜ ਹੈ। ਇਨ੍ਹਾਂ ਵਿਰੋਧੀ ਧਿਰਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਹੁਣ ਮੌਕਾ ਨਾ ਸਾਂਭਿਆ ਗਿਆ ਤਾਂ ਪ੍ਰੋਵਿੰਸ ਵਿੱਚ ਹੋਰ ਆਟੋ ਅਸੈਂਬਲੀ ਪਲਾਂਟ ਜਿਵੇਂ ਕਿ ਓਕਵਿੱਲੇ ਵਿੱਚ ਫੋਰਡ ਤੇ ਵਿੰਡਸਰ ਵਿੱਚ ਕ੍ਰਾਇਸਲਰ ਵੀ ਬੰਦ ਹੋ ਸਕਦੇ ਹਨ।


Tags :


Des punjab
Shane e punjab
Des punjab