DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ 'ਚ ਰਾਤੀਂ ਰੌਲ਼ਾ ਪਾ ਰਹੇ ਪੰਜਾਬੀਆਂ ਨੂੰ ਰੋਕਣ ਗਈ ਪੁਲਿਸ ਪਰ...
Date : 2018-11-26 PM 12:16:15 | views (33)

 ਟੋਰਾਂਟੋ , ਕੈਨੇਡਾ 'ਚ ਇੱਕ ਪੰਜਾਬੀ ਪਰਿਵਾਰ ਦੇ ਕੁਝ ਮੈਂਬਰ ਰਾਤ ਸਮੇਂ ਆਪਣੇ ਘਰ ਮੂਹਰੇ ਸੜਕ 'ਤੇ ਕਿਸੇ ਮਾਮਲੇ ਨੂੰ ਲੈ ਕੇ ਖ਼ੁਸ਼ੀਆਂ ਮਨਾਉਂਦੇ ਹੋਏ ਰੌਲ਼ਾ ਪਾ ਰਹੇ ਸਨ ਪਰ ਉਨ੍ਹਾਂ ਦੀਆਂ ਖ਼ੁਸ਼ੀਆਂ ਤੋਂ ਗੁਆਂਢੀਆਂ ਨੂੰ ਕੁਝ ਤਕਲੀਫ਼ ਹੋ ਰਹੀ ਸੀ। ਗੁਆਂਢੀਆਂ ਨੇ ਤੰਗ ਆ ਕੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਕਿ ਸੜਕ 'ਤੇ ਪੈ ਰਹੇ ਰੌਲ਼ੇ ਕਾਰਨ ਉਨ੍ਹਾਂ ਦੀ ਨੀਂਦਰ ਵਿੱਚ ਖ਼ਲਲ ਪੈ ਰਿਹਾ ਹੈ।

ਖ਼ੈਰ, ਕੈਨੇਡਾ ਪੁਲਿਸ ਤਾਂ ਆਪਣੀ ਚੌਕਸੀ, ਚੁਸਤੀ ਤੇ ਫੁਰਤੀ ਲਈ ਵਿਸ਼ਵ-ਪ੍ਰਸਿੱਧ ਹੈ। ਉਸ ਦੇ ਜਵਾਨ ਤੁਰੰਤ ਉਸ ਗਲ਼ੀ 'ਚ ਉਹ ਰੌਲ਼ਾ ਰੁਕਵਾਉਣ ਲਈ ਪੁੱਜੇ।
ਪਰ ਪੁਲਿਸ ਦੇ ਦੋ ਜਵਾਨਾਂ ਦੇ ਉੱਥੇ ਪੁੱਜਣ ਤੋਂ ਬਾਅਦ ਉਸ ਗਲ਼ੀ 'ਚ ਉਸ ਪੰਜਾਬੀ ਪਰਿਵਾਰ ਦਾ ਹੰਗਾਮਾ ਹੋਰ ਵੀ ਵਧ ਗਿਆ.... ਕਿਉਂਕਿ ਉਨ੍ਹਾਂ ਦਾ ਰੌਲ਼ਾ ਰੁਕਵਾਉਣ ਲਈ ਪੁੱਜੇ ਪੁਲਿਸ ਦੇ ਦੋਵੇਂ ਜਵਾਨ ਵੀ ਪੰਜਾਬੀ ਸਨ।
ਸੜਕ 'ਤੇ ਪੰਜਾਬੀ ਪਰਿਵਾਰ ਦਾ ਰੌਲ਼ਾ-ਰੱਪਾ ਤੇ ਗੀਤ ਹੋਰ ਵੀ ਉੱਚੇ ਹੋ ਗਏ। ਉਨ੍ਹਾਂ ਗੀਤ ਵਿੱਚ ਹੀ ਜੋੜ ਦਿੱਤਾ ਕਿ ‘ਪੁਲਿਸ ਵੀ ਪੰਜਾਬੀ ਐ।'ਕਿਸੇ ਨੇ ਆਪਣੇ ‘ਆਈ-ਕਾਵੇਰੀ' ਨਾਂਅ ਦੇ ਟਵਿਟਰ ਅਕਾਊਂਟ ਤੋਂ ਉਸ ਵਿਡੀਓ ਨੂੰ ਅਪਲੋਡ ਕਰ ਦਿੱਤਾ। ਉਹ ਵਿਡੀਓ ਵਾਇਰਲ ਹੋ ਗਈ। ਪਰ ਕੈਨੇਡਾ ਪੁਲਿਸ ਦੇ ਦੋਵੇਂ ਜਵਾਨ ਵੀ ਉੱਥੇ ਖ਼ੁਦ ਨੂੰ ਨਮੋਸ਼ੀ ਭਰੀ ਹਾਲਤ ਵਿੱਚ ਵੇਖ ਰਹੇ ਸਨ।13 ਸੈਕੰਡ ਦੀ ਇਸ ਵਿਡੀਓ ਕਲਿੱਪ ਨੂੰ ਹਜ਼ਾਰਾਂ ਨੇ ਰੀ-ਟਵੀਟ ਕਰ ਦਿੱਤਾ ਤੇ ਹਜ਼ਾਰਾਂ ਹੀ ‘ਲਾਈਕਸ' ਵੀ ਆ ਗਏ ਅਤੇ ਉਸ ਨੂੰ ਲੱਖਾਂ ਵਾਰ ਵੇਖਿਆ ਗਿਆ।
ਟਵਿਟਰ 'ਤੇ ਇਸ ਵਿਡੀਓ 'ਚ ਹੋਈ ‘ਹਰਕਤ' ਦਾ ਜ਼ੋਰਦਾਰ ਵਿਰੋਧ ਵੀ ਹੋਇਆ ਹੈ।

Tags :


Des punjab
Shane e punjab
Des punjab