DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: 'ਜੂਏ ਦੀ ਲਤ ਕਾਰਨ ਬਰੈਂਪਟਨ MP ਰਾਜ ਗਰੇਵਾਲ ਨੇ ਦਿੱਤਾ ਸੀ ਅਸਤੀਫ਼ਾ'
Date : 2018-11-24 PM 12:58:01 | views (38)

 ਬਰੈਂਪਟਨ , ਬਰੈਂਪਟਨ-ਪੂਰਬੀ ਤੋਂ ਸੰਸਦ ਮੈਂਬਰ ਰਾਜ ਗਰੇਵਾਲ ਨੇ ਆਪਣੀ ਜੂਏ ਦੀ ਲਤ ਕਾਰਨ ਬੀਤੇ ਦਿਨੀਂ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਵੀਰਵਾਰ ਨੂੰ ਨਿਜੀ ਤੇ ਮੈਡੀਕਲ ਕਾਰਨਾਂ ਕਰਕੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ਨੇ ਜਾਣਕਾਰੀ ਦਿੱਤੀ ਕਿ ਰਾਜ ਗਰੇਵਾਲ ਹੁਰਾਂ ਨੂੰ ਇੱਕ ਹੈਲਥ ਪ੍ਰੋਫ਼ੈਸ਼ਨਲ ਤੋਂ ਮੈਡੀਕਲ ਸਹਾਇਤਾ ਲੈਣੀ ਪੈ ਰਹੀ ਹੈ। ਜੂਏ ਦੀ ਲਤ ਕਾਰਨ ਉਨ੍ਹਾਂ ਸਿਰ ਬਿਨਾ ਵਜ੍ਹਾ ਕਰਜ਼ੇ ਚੜ੍ਹ ਗਏ ਸਨ। ਦਫ਼ਤਰ ਮੁਤਾਬਕ ਅਸਤੀਫ਼ਾ ਦੇ ਕੇ ਉਨ੍ਹਾਂ ਠੀਕ ਹੀ ਕੀਤਾ ਕਿਉਂਕਿ ਹਾਲਾਤ ਅਜਿਹੇ ਬਣ ਗਏ ਸਨ। ਸੀਬੀਸੀ ਨਿਊਜ਼ ਮੁਤਾਬਕ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਪੀਲ ਪੁਲਿਸ ਸ੍ਰੀ ਰਾਜ ਗਰੇਵਾਲ ਨਾਲ ਸਬੰਧਤ ਕਿਸੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਦੋਂ ਪੀਲ ਪੁਲਿਸ ਦੇ ਅਧਿਕਾਰੀਆਂ ਤੋਂ ਇਸ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਉਹ ਅਜਿਹਾ ਕੋਈ ਵੇਰਵਾ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੇ। ਇਸ ਵਰ੍ਹੇ ਪਹਿਲਾਂ ਸੰਸਦ ਦੀ ਨੈਤਿਕਤਾ ਕਮੇਟੀ ਨੇ ਸ੍ਰੀ ਰਾਜ ਗਰੇਵਾਲ ਨਾਲ ਜੁੜੀ ਇੱਕ ਸਿ਼ਕਾਇਤ ਦੀ ਜਾਂਚ ਕੀਤੀ ਸੀ। ਦਰਅਸਲ, ਉਹ ਮਾਮਲਾ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਐੱਮਪੀ ਚਾਰਲੀ ਐਂਗਸ ਵੱਲੋਂ ਐਥਿਕਸ ਕਮਿਸ਼ਨਰ ਕੋਲ ਉਠਾਏ ਉਸ ਇਤਰਾਜ਼ ਨਾਲ ਸਬੰਧਤ ਸੀ ਕਿ ਸ੍ਰੀ ਰਾਜ ਗਰੇਵਾਲ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨਾਲ ਇਸੇ ਵਰ੍ਹੇ ਫ਼ਰਵਰੀ ਮਹੀਨੇ ਜਦੋਂ ਭਾਰਤ ਗਏ ਸਨ, ਤਦ ਉਨ੍ਹਾਂ ਨੇ ਜ਼ਜੇਮੀ ਇਨਕ. ਦੇ ਸੀਈਓ ਯੂਸਫ਼ ਯੇਨਿਲਮੇਜ਼ ਨੂੰ ਕਈ ਵਾਰ ਮੀਟਿੰਗਾਂ ਲਈ ਕਿਉਂ ਸੱਦਿਆ ਸੀ। ਸ੍ਰੀ ਐਂਗਸ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ।   


Tags :


Des punjab
Shane e punjab
Des punjab