DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਫੈਡਰਲ ਸਰਕਾਰ ਵੱਲੋਂ ਬੈਕ ਟੂ ਵਰਕ ਬਿੱਲ ਬਿੱਲ ਪੇਸ਼
Date : 2018-11-23 PM 01:29:57 | views (63)

 ਓਟਵਾ, ਸ਼ਾਪਿੰਗ ਦੇ ਲਿਹਾਜ ਨਾਲ ਸਾਲ ਦੇ ਸੱਭ ਤੋਂ ਮਸ਼ਰੂਫ ਰਹਿਣ ਵਾਲੇ ਦਿਨ ਤੋਂ 24 ਘੰਟੇ ਤੋਂ ਵੀ ਘੱਟ ਸਮਾਂ ਰਹਿੰਦਿਆਂ ਫੈਡਰਲ ਸਰਕਾਰ ਵੱਲੋਂ ਬੈਕ ਟੂ ਵਰਕ ਬਿੱਲ ਬਿੱਲ ਪੇਸ਼ ਕੀਤਾ ਗਿਆ ਹੈ ਜਿਹੜਾ ਜੇ ਇੱਕ ਵਾਰੀ ਪਾਸ ਹੋ ਗਿਆ ਤਾਂ ਕੈਨੇਡਾ ਪੋਸਟ ਦੇ ਕਾਮਿਆਂ ਨੂੰ ਕੰਮ ਉੱਤੇ ਪਰਤਣ ਲਈ ਮਜਬੂਰ ਕਰ ਦੇਵੇਗਾ। 

ਲੇਬਰ ਮੰਤਰੀ ਪੈਟੀ ਹਾਜਦੂ ਵੱਲੋਂ ਵੀਰਵਾਰ ਸਵੇਰੇ ਹਾਊਸ ਆਫ ਕਾਮਨਜ਼ ਵਿੱਚ ਇਹ ਬਿੱਲ ਪੇਸ਼ ਕੀਤਾ ਗਿਆ ਤੇ ਇਸ ਦੇ ਨਾਲ ਹੀ ਹਾਊਸ ਆਫ ਕਾਮਨਜ਼ ਵਿੱਚ ਇਸ ਦੇ ਜਲਦ ਤੋਂ ਜਲਦ ਪਾਸ ਹੋਣ ਲਈ ਮਤਾ ਵੀ ਲਿਆਂਦਾ ਗਿਆ। ਕੈਨੇਡਾ ਪੋਸਟ ਦੇ ਕਰਮਚਾਰੀਆਂ ਨੂੰ ਮੁੜ ਕੰਮ ਉੱਤੇ ਭੇਜਣ ਲਈ ਇਹ ਕਦਮ ਚੁੱਕਿਆ ਗਿਆ। ਹਾਜਦੂ ਨੇ ਆਖਿਆ ਕਿ ਉਨ੍ਹਾਂ ਦਾ ਇਰਾਦਾ ਬਿੱਲ ਸੀ-89 ਉੱਤੇ ਮੁੜ ਬਹਿਸ ਕਰਵਾਉਣਾ ਨਹੀਂ ਹੈ। ਉਨ੍ਹਾਂ ਆਖਿਆ ਕਿ ਕੈਨੇਡਾ ਪੋਸਟ ਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਕੋਲ ਅਜੇ ਵੀ ਥੋੜ੍ਹਾ ਜਿਹਾ ਸਮਾਂ ਹੈ ਕਿ ਉਹ ਕਿਸੇ ਨਾ ਕਿਸੇ ਡੀਲ ਉੱਤੇ ਪਹੁੰਚ ਜਾਣ। ਇਸ ਕਦਮ ਤੋਂ ਗੁੱਸੇ ਵਿੱਚ ਆਈ ਸੀਯੂਪੀਡਬਲਿਊ ਤੇ ਕੈੇਨੇਡੀਅਨ ਲੇਬਰ ਕਾਂਗਰਸ ਨੇ ਇੱਕ ਸਾਂਝੇ ਬਿਆਨ ਵਿੱਚ ਆਖਿਆ ਕਿ ਟਰੂਡੋ ਹੁਣ ਆਪਣੇ ਅਸਲ ਰੰਗ ਵਿਖਾ ਰਹੇ ਹਨ ਤੇ ਉਹ ਵੀ ਸਾਬਕਾ ਪ੍ਰਧਾਨ ਮੰਤਰੀ ਹਾਰਪਰ ਵਾਂਗ ਵਰਕਰਾਂ ਦੇ ਵਿਰੋਧ ਵਾਲਾ ਏਜੰਡਾ ਲਿਆਉਣਾ ਚਾਹੁੰਦੇ ਹਨ। ਇਨ੍ਹਾਂ ਹਾਲਾਤ ਬਾਰੇ ਕੈਲਗਰੀ ਤੋਂ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਇਸ ਸਬੰਧ ਵਿੱਚ ਕਾਨੂੰਨ ਲੈ ਕੇ ਆਉਣਾ ਕੋਈ ਚੰਗਾ ਬਦਲ ਨਹੀ ਹੈ ਪਰ ਕੈਨੇਡਾ ਭਰ ਦੇ ਕਾਰੋਬਾਰੀ ਤੇ ਆਮ ਲੋਕ ਇਸ ਹੜਤਾਲ ਕਾਰਨ ਪਰੇਸ਼ਾਨ ਹੋਏ ਪਏ ਹਨ। ਅਜਿਹਾ ਇਸ ਲਈ ਵੀ ਹੈ ਕਿਉਂਕਿ ਹੁਣ ਛੁੱਟੀਆਂ ਦਾ ਸੀਜ਼ਨ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਆਖਿਆ ਕਿ ਸਾਰੀ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਅਸੀਂ ਉਹੀ ਕਰ ਰਹੇ ਹਾਂ ਜਿਸ ਦੀ ਇਸ ਸਮੇਂ ਲੋੜ ਹੈ।

Tags :


Des punjab
Shane e punjab
Des punjab