DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਸਿਟੀ ਆਫ ਬਰੈਂਪਟਨ ਵੱਲੋਂ ਕਾਉਂਸਲ ਦੀ ਇਨਾਗਰੇਸ਼ਨ ਸੋਮਵਾਰ 3 ਦਸੰਬਰ ਨੂੰ, ਨਵੇਂ ਕਾਉਂਸਲ ਮੈਂਬਰ ਰਸਮੀ ਤੌਰ ਉੱਤੇ 2018-2022 ਦੇ ਕਾਰਜਕਾਲ ਲਈ ਚੁੱਕਣਗੇ ਸੰਹੁ
Date : 2018-11-22 PM 01:53:39 | views (22)

 ਬਰੈਂਪਟਨ: ਸਿਟੀ ਆਫ ਬਰੈਂਪਟਨ ਵੱਲੋਂ ਸੋਮਵਾਰ 3 ਦਸੰਬਰ ਨੂੰ ਕਾਉਂਸਲ ਦੀ ਇਨਾਗਰੇਸ਼ਨ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਪ੍ਰੋਗਰਾਮ ਰੋਜ਼ ਥਿਏਟਰ, 1 ਥਿਏਟਰ ਲੇਨ ਵਿਖੇ ਰਾਤੀਂ 8:00 ਵਜੇ ਕਰਵਾਇਆ ਜਾਵੇਗਾ। ਇਸ ਮੌਕੇ ਨਵੇਂ ਕਾਉਂਸਲ ਮੈਂਬਰ ਰਸਮੀ ਤੌਰ ਉੱਤੇ 2018-2022 ਦੇ ਕਾਰਜਕਾਲ ਲਈ ਸੰਹੁ ਚੁੱਕਣਗੇ। 

ਕਾਉਂਸਲ ਦੇ ਇਨਾਗਰੇਸ਼ਨ ਸਬੰਧੀ ਸਮਾਰੋਹ ਨੂੰ ਸਿਟੀ ਦੀ ਵੈੱਬਸਾਈਟ ਉੱਤੇ ਵਿਖਾਇਆ ਜਾਵੇਗਾ ਤੇ ਇਸ ਦੇ ਨਾਲ ਹੀ ਗਾਰਡਨ ਸਕੁਏਅਰ (ਰੋਜ਼ ਥਿਏਟਰ ਦੇ ਬਾਹਰ) ਉੱਤੇ ਵੱਡੀ ਐਲਈਡੀ ਸਕਰੀਨ ਉੱਤੇ ਵਿਖਾਇਆ ਜਾਵੇਗਾ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੰਜ਼ਰਵੇਟਰੀ, ਸਿਟੀ ਹਾਲ ਦੀ ਹੇਠਲੀ ਮੰਜਿ਼ਲ, 2 ਵੈਲਿੰਗਟਨ ਸਟਰੀਟ ਵੈਸਟ ਉੱਤੇ ਵੀ ਕੀਤਾ ਜਾਵੇਗਾ। ਸਿਟੀ ਹਾਲ ਵਿੱਚ ਅੰਡਰਗ੍ਰਾਊਂਡ ਪਾਰਕਿੰਗ ਵੀ ਹੈ। ਇਸ ਤੋਂ ਇਲਾਵਾ ਡਾਊਨਟਾਊਨ ਵਿੱਚ ਵੀ ਵਾਧੂ ਪਾਰਕਿੰਗ ਦੀ ਥਾਂ ਹੈ।

Tags :


Des punjab
Shane e punjab
Des punjab